ਯਾਦਗਾਰੀ ਹੋ ਨਿਬੜਿਆ ਢਪਈ ਦਾ ਜੋੜ ਮੇਲਾ
05:30 AM Jul 07, 2025 IST
Advertisement
ਕਾਦੀਆਂ: ਗੁਰਦਾਸਪੁਰ ਦੇ ਪਿੰਡ ਢਪਈ ਵਿੱਚ ਸਾਲਾਨਾ ਜੋੜ ਮੇਲੇ ਵਿੱਚ ਭੁਪਿੰਦਰ ਗਿੱਲ ਅਤੇ ਜਸਵਿੰਦਰ ਜੀਤੂ ਦੀ ਗਾਇਕ ਜੋੜੀ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਇਹ ਮੇਲਾ ਹਰ ਸਾਲ ਬਾਬਾ ਹਰੀਮ ਸ਼ਾਹ ਦੀ ਯਾਦ ਵਿੱਚ ਮਨਾਇਆ ਜਾਂਦਾ। ਇਸ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਸ਼ਾਮ ਨੂੰ ਕਬੱਡੀ ਦੇ ਮੈਚ ਵੀ ਕਰਵਾਏ ਗਏ। ਇਹ ਮੇਲਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। -ਪੱਤਰ ਪ੍ਰੇਰਕ
Advertisement
Advertisement
Advertisement
Advertisement