ਯਮੁਨਾਨਗਰ: ਮੇਅਰ ਵੱਲੋਂ ਨਿਗਮ ਦਫ਼ਤਰ ਦਾ ਜਾਇਜ਼ਾ
04:23 AM Jun 07, 2025 IST
Advertisement
ਪੱਤਰ ਪ੍ਰੇਰਕ
ਯਮੁਨਾਨਗਰ, 6 ਜੂਨ
ਮੇਅਰ ਸੁਮਨ ਬਾਹਮਣੀ ਨੇ ਸ਼ੁੱਕਰਵਾਰ ਨੂੰ ਨਗਰ ਨਿਗਮ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ, ਉਨ੍ਹਾਂ ਨੇ ਨਿਗਮ ਦਫ਼ਤਰ ਦੀਆਂ ਸਾਰੀਆਂ ਸ਼ਾਖਾਵਾਂ, ਸੀਐੱਫਸੀ ਤੇ ਹੋਰ ਥਾਵਾਂ ਦੇ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਨਿਗਮ ਦਫ਼ਤਰ ਵਿੱਚ ਪਈਆਂ ਬੇਕਾਰ ਚੀਜ਼ਾਂ ਨੂੰ ਸਟੋਰ ਵਿੱਚ ਭੇਜਣ, ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਦਫ਼ਤਰ ਆਉਣ ਵਾਲੇ ਹਰ ਨਾਗਰਿਕ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤ । ਮੇਅਰ ਸੁਮਨ ਬਾਹਮਣੀ ਨੇ ਅੱਜ ਅਚਾਨਕ ਡਿਪਟੀ ਨਿਗਮ ਕਮਿਸ਼ਨਰ ਕੁਲਦੀਪ ਅਤੇ ਮੁੱਖ ਸੈਨੀਟੇਸ਼ਨ ਇੰਸਪੈਕਟਰ ਅਨਿਲ ਨੈਨ ਦੇ ਨਾਲ ਨਿਗਮ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਮਾਰਤ ਦੀਆਂ ਕੰਧਾਂ ’ਤੇ ਉੱਗ ਰਹੇ ਪੌਦਿਆਂ ਅਤੇ ਛੱਤ ’ਤੇ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਨਿਗਮ ਦਫ਼ਤਰ ਵਿੱਚ ਲਗਾਏ ਗਏ ਰੁੱਖਾਂ ਦੀ ਕਟਿੰਗ ਕਰਕੇ ਸੁੰਦਰ ਰੂਪ ਦੇਣ ਦੇ ਨਿਰਦੇਸ਼ ਵੀ ਦਿੱਤੇ।
Advertisement
Advertisement
Advertisement
Advertisement