ਮੰਦਰ ਤੋੜਨ ਤੋਂ ਪਹਿਲਾਂ ਇਤਿਹਾਸਕ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ: ਜੀਕੇ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਤੁਗ਼ਲਕਾਬਾਦ ਵਿੱਚ ਰਵਿਦਾਸ ਮੰਦਰ ਢਾਹੇ ਜਾਣ ਮਗਰੋਂ ਸਿਆਸੀ ਹਲਚਲ ਸ਼ੁਰੂ ਹੋਣ ਨਾਲ ਹੀ ਦਿੱਲੀ ਦੇ ਅਕਾਲੀਆਂ ਨੂੰ ਵੀ ਇਸ ਮੰਦਰ ਦੀ ਯਾਦ ਆ ਗਈ। ਦਿੱਲੀ ਕਮੇਟੀ ਮੈਂਬਰ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਡੀਡੀਏ ਨੇ ਮੰਦਰ ਤੋੜਨ ਤੋਂ ਪਹਿਲਾਂ ਇਤਿਹਾਸਕ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਇਸ ਮੰਦਰ ਦੀ ਮੁੜ ਉਸਾਰੀ ਲਈ ਆਵਾਜ਼ ਉਠਾਈ ਹੈ। ਦੂਜੇ ਪਾਸੇ ਰਵਿਦਾਸ ਮੰਦਰਾਂ ਬਾਰੇ ਦਿੱਲੀ ਕਮੇਟੀ ਦੇ ਆਗੂ ਨਰਿੰਦਰ ਜੱਸੀ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਦਿੱਲੀ ਦਾ ਕੋਈ ਵੀ ਅਕਾਲੀ ਆਗੂ ਇਸ ਮੰਦਰ ਨਹੀਂ ਆਇਆ। ਨਾ ਹੀ ਕਿਸੇ ਅਕਾਲੀ ਆਗੂ ਨੇ ਮੁੱਕਦਮੇ ਬਾਰੇ ਹੀ ਪਤਾ ਲਾਇਆ ਜਦੋਂ ਕਿ ਇਹ ਮਾਮਲਾ ਮੀਡੀਆ ਵਿੱਚ ਉੱਠਦਾ ਰਿਹਾ।