ਮੰਦਰਾਂ ਦੇ ਬਾਹਰ ਲਾਏ ਸ਼ਰਧਾਲੂਆਂ ਨੂੰ ਸੱਭਿਆਚਾਰਕ ਲਿਬਾਸ ਪਹਿਨਣ ਦੀ ਅਪੀਲ ਵਾਲੇ ਪੋਸਟਰ
05:31 AM Jul 07, 2025 IST
Advertisement
ਜਬਲਪੁੁਰ: ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ 40 ਮੰਦਰਾਂ ’ਚ ਸ਼ਰਧਾਲੂਆਂ ਨੂੰ ‘ਸੱਭਿਆਚਾਰਕ ਤੌਰ ’ਤੇ ਢੁੱਕਵੇਂ’ ਕੱਪੜੇ ਪਹਿਨ ਕੇ ਆਉਣ ਦੀ ਅਪੀਲ ਵਾਲੇ ਪੋਸਟਰ ਲਾਏ ਗਏ ਹਨ। ਮਹਾਂਕਾਲ ਸੰਘ ਇੰਟਰਨੈਸ਼ਨਲ ਬਜਰੰਗ ਦਲ ਨੇ ਇਹ ਪੋਸਟਰ ਲਾਏ ਹਨ। ਦਲ ਦੇ ਤਰਜਮਾਨ ਨੇ ਅੱਜ ਕਿਹਾ ਕਿ ਸ਼ਰਧਾਲੂਆਂ ਨੂੰ ਜੀਨਸ, ਟੌਪ, ਮਿਨੀ ਸਕਰਟ, ਨਾਈਟ ਸੂਟ ਤੇ ਸ਼ੌਰਟਸ ਨਹੀਂ ਪਹਿਨਣੇ ਚਾਹੀਦੇ ਜਦਕਿ ਔਰਤਾਂ ਤੇ ਲੜਕੀਆਂ ਨੂੰ ਆਪਣਾ ਸਿਰ ਵੀ ਢੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਭਾਰਤੀ ਸੱਭਿਆਚਾਰ ਨੂੰ ਸੁਰੱਖਿਅਤ ਰੱਖਣਾ ਸਾਡੇ ’ਤੇ ਨਿਰਭਰ ਹੈ। ਮੈਂ ਔਰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੰਦਰ ਜਾਂਦੇ ਸਮੇਂ ਸੱਭਿਆਚਾਰਕ ਤੌਰ ’ਤੇ ਢੁੱਕਵੇਂ ਕੱਪੜੇ ਪਹਿਨਣ।’’ -ਪੀਟੀਆਈ
Advertisement
Advertisement
Advertisement
Advertisement