ਮੋਟਰਸਾਈਕਲ ਸਵਾਰ ਹੈਰੋਇਨ ਸਣੇ ਗ੍ਰਿਫ਼ਤਾਰ
05:12 AM Jul 06, 2025 IST
Advertisement
ਪੱਤਰ ਪ੍ਰੇਰਕ
ਕਾਲਾਂਵਾਲੀ, 5 ਜੁਲਾਈ
ਸੀਆਈਏ ਸਟਾਫ ਕਾਲਾਂਵਾਲੀ ਨੇ ਮੋਟਰਸਾਈਕਲ ਸਵਾਰ ਨੂੰ 9.30 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ਼ ਜੌਨੀ ਵਾਸੀ ਘੁੱਕਿਆਂਵਾਲੀ ਵਜੋਂ ਹੋਈ ਹੈ। ਸੀਆਈਏ ਕਾਲਾਂਵਾਲੀ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਐੱਸਆਈ ਰਾਮਸਰੂਪ ਸਿੰਘ ਪੁਲੀਸ ਪਾਰਟੀ ਨਾਲ ਪਿੰਡ ਘੁੱਕਿਆਂਵਾਲੀ ਤੋਂ ਖਾਈ ਸ਼ੇਰਗੜ੍ਹ ਵੱਲ ਗਸ਼ਤ ’ਤੇ ਜਾ ਰਹੇ ਸਨ। ਸੂਚਨਾ ਦੇ ਆਧਾਰ ’ਤੇ ਪਿੰਡ ਘੁੱਕਿਆਂਵਾਲੀ-ਖਾਈ ਸ਼ੇਰਗੜ੍ਹ ਲਿੰਕ ਰੋਡ ’ਤੇ ਮੋਟਰਸਾਈਕਲ ਸਵਾਰ ਨੌਜਵਾਨ ਵਾਪਸ ਜਾਣ ਲੱਗਾ। ਐੱਸਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਫੜ ਲਿਆ। ਤਲਾਸ਼ੀ ਲੈਣ ’ਤੇ ਮੁਲਜ਼ਮ ਤੋਂ 9.30 ਗਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਖਿਲਾਫ਼ ਥਾਣਾ ਔਢਾਂ ਵਿੱਚ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement
Advertisement