For the best experience, open
https://m.punjabitribuneonline.com
on your mobile browser.
Advertisement

ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਟਾਟਾ ਏਸ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ

04:53 AM Jun 10, 2025 IST
ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਟਾਟਾ ਏਸ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਰਤੀਆ, 9 ਜੂਨ
ਸ਼ਹਿਰ ਦੇ ਭੂਨਾ ਰੋਡ ’ਤੇ ਸੜਕ ਹਾਦਸੇ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਥਾਣਾ ਪੁਲੀਸ ਨੇ ਟਾਟਾ ਏਸ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਾਰਡ ਨੰ. 3 ਦੇ ਸੋਨੀ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦੀਪਕ, ਆਪਣੇ ਦੋਸਤ ਲੱਕੀ, ਸੰਨੀ ਅਤੇ ਰਵੀ ਨਾਲ ਮੋਟਰਸਾਇਕਲ ’ਤੇ ਘਰੋਂ ਖੇਡਣ ਲਈ ਗਏ ਸਨ। ਜਦੋਂ ਉਹ ਭੂਨਾ ਰੋਡ ’ਤੇ ਸਥਿਤ ਸਕੂਲ ਕੋਲ ਪਹੁੰਚੇ ਤਾਂ ਸਾਰੇ ਦੋਸਤ ਸੜਕ ਕਿਨਾਰੇ ਖੜ੍ਹੇ ਆਪਸ ਵਿੱਚ ਗੱਲਾਂ ਕਰ ਰਹੇ ਸਨ। ਇੰਨੇ ਵਿੱਚ ਸ਼ਹਿਰ ਵੱਲੋਂ ਟਾਟਾ ਏਸ ਨੇ ਮੋਟਰਸਾਈਕਲ ਨਾਲ ਸਿੱਧੀ ਟੱਕਰ ਮਾਰ ਦਿੱਤੀ। ਇਸ ਕਾਰਨ ਦੀਪਕ ਤੇ ਉਸ ਦਾ ਦੋਸਤ ਜ਼ਖ਼ਮੀ ਹੋ ਗਏ। ਦੀਪਕ ਦਾ ਹਿਸਾਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ ਉਸ ਦਾ ਦੋਸਤ ਅਗਰੋਹਾ ਮੈਡੀਕਲ ਵਿਚ ਦਾਖਲ ਹੈ। ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Advertisement
Author Image

Advertisement