For the best experience, open
https://m.punjabitribuneonline.com
on your mobile browser.
Advertisement

ਮੈਨੂੰ ਗਲਤ ਸਮਝਿਆ ਗਿਆ ਹੈ: ਕਮਲ ਹਾਸਨ

03:11 AM Jun 04, 2025 IST
ਮੈਨੂੰ ਗਲਤ ਸਮਝਿਆ ਗਿਆ ਹੈ  ਕਮਲ ਹਾਸਨ
Advertisement

ਬੰਗਲੁਰੂ, 3 ਜੂਨ

Advertisement

ਅਦਾਕਾਰ ਕਮਲ ਹਾਸਨ ਨੇ ਅੱਜ ਕਿਹਾ ਕਿ ‘ਠੱਗ ਲਾਈਫ’ ਦੇ ਆਡੀਓ ਲਾਂਚ ਸਮਾਗਮ ਵਿੱਚ ਉਨ੍ਹਾਂ ਦੇ ਕੰਨੜ ਭਾਸ਼ਾ ਸਬੰਧੀ ਹਾਲੀਆ ਬਿਆਨ ਨੂੰ ਗਲਤ ਸਮਝਿਆ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੰਨੜ ਭਾਸ਼ਾ ਲਈ ਉਨ੍ਹਾਂ ਦਾ ਪਿਆਰ ਸੱਚਾ ਹੈ। ਉੱਘੇ ਅਦਾਕਾਰ ਨੇ ਕਰਨਾਟਕ ਫਿਲਮ ਚੈਂਬਰ ਆਫ਼ ਕਾਮਰਸ (ਕੇਐੱਫਸੀਸੀ) ਨੂੰ ਪੱਤਰ ਲਿਖਦਿਆਂ ਫਿਲਮ ਸੰਸਥਾ ਦੀ ਚਿੰਤਾ ਨੂੰ ਸਵੀਕਾਰ ਕਰਦਿਆਂ ਕਿਹਾ, ‘ਮੈਨੂੰ ਦੁੱਖ ਪਹੁੰਚਿਆ ਹੈ ਕਿ ‘ਠੱਗ ਲਾਈਫ’ ਆਡੀਓ ਲਾਂਚ ’ਤੇ ਮੇਰੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ। ਮੇਰਾ ਇਰਾਦਾ ਸਿਰਫ਼ ਇਹ ਦੱਸਣਾ ਸੀ ਕਿ ਅਸੀਂ ਸਾਰੇ ਇੱਕ ਹਾਂ ਅਤੇ ਇੱਕੋ (ਭਾਸ਼ਾਈ) ਪਰਿਵਾਰ ਤੋਂ ਹਾਂ ਅਤੇ ਮੇਰਾ ਮਤਲਬ ਕੰਨੜ ਭਾਸ਼ਾ ਨੂੰ ਕਿਸੇ ਵੀ ਤਰੀਕੇ ਨਾਲ ਨੀਵਾਂ ਦਿਖਾਉਣਾ ਨਹੀਂ ਸੀ। ਕੰਨੜ ਭਾਸ਼ਾ ਦੀ ਅਮੀਰ ਵਿਰਾਸਤ ’ਤੇ ਕੋਈ ਵਿਵਾਦ ਜਾਂ ਬਹਿਸ ਨਹੀਂ ਹੈ ਤੇ ਉਹ ਇਹ ਪੱਤਰ ਕਰਨਾਟਕ ਦੇ ਲੋਕਾਂ ਲਈ ਡੂੰਘੇ ਸਤਿਕਾਰ ਵਜੋਂ ਲਿਖ ਰਹੇ ਹਨ।’

Advertisement
Advertisement

ਕੇਐੱਫਸੀਸੀ ਦੇ ਪ੍ਰਧਾਨ ਐਮ ਨਰਸਿਮਹਾਲੂ ਨੇ ਕਿਹਾ, ‘ਮਾਮਲਾ ਹੁਣ ਅਦਾਲਤ ਵਿੱਚ ਹੈ। ਅਸੀਂ ਉਹੀ ਕਰਾਂਗੇ ਜੋ ਅਦਾਲਤ ਸਾਨੂੰ ਕਰਨ ਲਈ ਕਹੇਗੀ।’ ਜ਼ਿਕਰਯੋਗ ਹੈ ਕਿ ਇਸ ਮਾਮਲੇ ’ਤੇ ਕਰਨਾਟਕ ਹਾਈ ਕੋਰਟ ਨੇ ਕਮਲ ਹਾਸਨ ਦੀ ਖਿਚਾਈ ਕਰਦਿਆਂ ਕਿਹਾ ਸੀ ਕਿ ਉਸ ਨੂੰ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਹੱਕ ਨਹੀਂ ਹੈ। ਪੀਟੀਆਈ

Advertisement
Author Image

sukhitribune

View all posts

Advertisement