ਧੂਰੀ: ਸੰਤ ਨਿਰੰਕਾਰੀ ਮੰਡਲ ਬ੍ਰਾਂਚ ਧੂਰੀ ਵੱਲੋਂ 8 ਜੂਨ ਦਿਨ ਐਤਵਾਰ ਨੂੰ ਮੁਫ਼ਤ ਮੈਡੀਕਲ ਚੈੱਕਅਪ ਅਤੇ ਸਰੀਰਕ ਟੈਸਟ ਕੈਂਪ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਸਤਿਸੰਗ ਘਰ ਧੂਰੀ ਵਿਖੇ ਲਗਾਇਆ ਜਾ ਰਿਹਾ ਹੈ। ਸੰਤ ਨਿਰੰਕਾਰੀ ਮੰਡਲ ਬ੍ਰਾਂਚ ਧੂਰੀ ਦੇ ਵਿਨੋਦ ਨੇ ਦੱਸਿਆ ਕਿ ਦਿੱਲੀ ਮਲਟੀਸਪੈਸ਼ਲਿਟੀ ਹਸਪਤਾਲ ਸੰਗਰੂਰ ਵੱਲੋਂ ਡਾਕਟਰਾਂ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀ ਹੈ, ਜਿਸ ਵਿੱਚ ਗੁਰਦੇ, ਪਿੱਤੇ, ਹਰਨੀਆਂ, ਗਦੂਦਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਰੁਪਿੰਦਰ ਗਰਗ, ਸ਼ੂਗਰ ਬਲੱਡ, ਪ੍ਰੈਸ਼ਰ, ਲੀਵਰ, ਆਈਸੀਯੂ ਅਤੇ ਛਾਤੀ ਦਿਲ ਦੇ ਰੋਗਾਂ ਦੇ ਮਾਹਿਰ ਡਾ. ਯਸ਼ਪਾਲ ਗੋਇਲ, ਮਹਿਲਾ ਰੋਗਾਂ, ਬਾਂਝਪਨ ਅਤੇ ਡਲਿਵਰੀ ਦੇ ਮਾਹਰ ਡਾ. ਆਸਥਾ ਗਰਗ, ਦੰਦਾਂ ਦੀ ਆਰ ਸਿਟੀ, ਟੇਢੇ-ਮੇਢੇ ਦੰਦਾਂ ਅਤੇ ਬੱਚਿਆਂ ਦੇ ਦੰਦਾਂ ਦੇ ਮਾਹਰ ਡਾ. ਦਿਕਸ਼ਾ ਗਰਗ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਕੈਂਪ ਵਿੱਚ ਬਲੱਡ ਸ਼ੂਗਰ ਅਤੇ ਈਸੀਜੀ ਬਿਲਕੁਲ ਮੁਫ਼ਤ ਕੀਤੀ ਜਾਵੇਗੀ। -ਖੇਤਰੀ ਪ੍ਰਤੀਨਿਧ