For the best experience, open
https://m.punjabitribuneonline.com
on your mobile browser.
Advertisement

ਮੇਰੀ ਸਿਹਤ ਕਾਫੀ ਚੰਗੀ ਹੈ: ਟਰੰਪ

05:08 AM Apr 13, 2025 IST
ਮੇਰੀ ਸਿਹਤ ਕਾਫੀ ਚੰਗੀ ਹੈ  ਟਰੰਪ
ਰਾਸ਼ਟਰਪਤੀ ਡੋਨਲਡ ਟਰੰਪ ਫਲੋਰੀਡਾ ਰਵਾਨਾ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਏਪੀ
Advertisement
ਵਾਸ਼ਿੰਗਟਨ, 12 ਅਪਰੈਲਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਸਾਲਾਨਾ ਮੈਡੀਕਲ ਜਾਂਚ ਕਰਵਾਈ ਅਤੇ ਕਿਹਾ ਕਿ ਉਨ੍ਹਾਂ ਦੀ ਸਿਹਤ ਚੰਗੀ ਹੈ। ਉਨ੍ਹਾਂ ਆਪਣੇ ਦਿਲ, ਰੂਹ ਤੇ ਸਮਰੱਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵ੍ਹਾਈਟ ਹਾਊਸ ਦੇ ਡਾਕਟਰਾਂ ਦੀ ਮੈਡੀਕਲ ਰਿਪੋਰਟ ਇਸ ਹਫ਼ਤੇ ਦੇ ਅੰਤ ਤੱਕ ਤਿਆਰ ਨਹੀਂ ਹੋ ਸਕਦੀ।
Advertisement

ਜਨਵਰੀ ਵਿੱਚ 78 ਸਾਲ ਦੀ ਉਮਰ ’ਚ ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਬਣਨ ਵਾਲੇ ਟਰੰਪ ਜਾਂਚ ਲਈ ਤਕਰੀਬਨ ਪੰਜ ਘੰਟੇ ਤੱਕ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ’ਚ ਰਹੇ। ਉਨ੍ਹਾਂ ਕਿਹਾ ਕਿ ਜਿਸ ਦੀ ਵੀ ਤੁਸੀਂ ਕਲਪਨਾ ਕਰ ਸਕਦੇ ਹੋ, ਉਹ ਹਰ ਟੈਸਟ ਕੀਤਾ ਗਿਆ ਹੈ। ਟਰੰਪ ਜਾਂਚ ਮਗਰੋਂ ਸਿੱਧਾ ਏਅਰਫੋਰਸ ਵਨ ’ਤੇ ਸਵਾਰ ਹੋ ਕੇ ਫਲੋਰੀਡਾ ਰਵਾਨਾ ਹੋ ਗਏ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਮੈਂ ਕਾਫੀ ਸਮਾਂ ਉੱਥੇ ਸੀ। ਮੈਨੂੰ ਲਗਦਾ ਹੈ ਕਿ ਮੇਰੀ ਸਿਹਤ ਕਾਫੀ ਚੰਗੀ ਹੈ।’ ਟਰੰਪ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਜੀਵਨ ਸ਼ੈਲੀ ’ਚ ਤਬਦੀਲੀ ਬਾਰੇ ਕੁਝ ਸਲਾਹ ਦਿੱਤੀ ਹੈ ਜਿਸ ਨਾਲ ਉਨ੍ਹਾਂ ਦੀ ਸਿਹਤ ਬਿਹਤਰ ਹੋ ਸਕਦੀ ਹੈ।

Advertisement
Advertisement

ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਸਰੀਰਕ ਤੇ ਮਾਨਸਿਕ ਸਮਰੱਥਾ ’ਤੇ ਲੰਮੇ ਸਮੇਂ ਤੱਕ ਸਵਾਲ ਉਠਾਉਣ ਦੇ ਬਾਵਜੂਦ ਟਰੰਪ ਆਪਣੀ ਸਿਹਤ ਬਾਰੇ ਬੁਨਿਆਦੀ ਤੱਥ ਲੰਮੇ ਸਮੇਂ ਤੋਂ ਗੁਪਤ ਰੱਖਦੇ ਆਏ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਮੈਡੀਕਲ ਰਿਪੋਰਟ ਐਤਵਾਰ ਤੱਕ ਤਿਆਰ ਹੋ ਜਾਵੇਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੈਵਿਟ ਨੇ ਕਿਹਾ ਕਿ ਟਰੰਪ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੀ ਸਿਹਤ ਬਾਰੇ ਵ੍ਹਾਈਟ ਹਾਊਸ ਦੇ ਡਾਕਟਰ ਵੱਲੋਂ ਵੇਰਵੇ ਜਿੰਨੀ ਜਲਦੀ ਸੰਭਵ ਹੋ ਸਕੇ, ਜਾਰੀ ਕੀਤੇ ਜਾਣਗੇ। -ਏਪੀ

Advertisement
Author Image

Sanjeev Gair

View all posts

Advertisement