ਮੂੰਹ ਤੇ ਦੰਦਾਂ ਦੇ ਰੋਗਾਂ ਬਾਰੇ ਜਾਗਰੂਕ ਕੀਤਾ

ਕਾਲਾਂਵਾਲੀ: ਖੇਤਰ ਦੇ ਪਿੰਡ ਬੜਾਗੁੜਾ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ 19 ਅਕਤੂਬਰ ਤੱਕ ਚੱਲਣ ਵਾਲੇ ਕੈਂਪ ਤਹਿਤ ਓਰਲ ਹੈਲਥ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਦੰਦਾਂ ਦੇ ਰੋਗਾਂ ਦੇ ਮਾਹਿਰ ਡਾ. ਅਸ਼ਵਨੀ ਕੁਮਾਰ ਨੇ ਕਰਦਿਆਂ ਕਿਹਾ ਕਿ ਦੰਦਾਂ ਤੇ ਮੂੰਹ ਦੇ ਰੋਗਾਂ ਪ੍ਰਤੀ ਆਮ ਤੌਰ ‘ਤੇ ਲੋਕ ਜ਼ਿਆਦਾ ਧਿਆਨ ਨਹੀਂ ਦਿੰਦੇ ਪਰ ਦੰਦਾਂ ਤੇ ਮੂੰਹ ਨੂੰ ਰੋਗਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਡਾ. ਅਸ਼ਵਨੀ ਕੁਮਾਰ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਲੋਕਾਂ ਨੂੰ ਦੰਦਾਂ ਦੀ ਸਫਾਈ ਅਤੇ ਦੇਖ-ਭਾਲ ਕਰਨ ਸਮੇਤ ਜਾਗਰੂਕ ਕੀਤਾ।
-ਪੱਤਰ ਪ੍ਰੇਰਕ