ਮੁੱਖ ਮੰਤਰੀ ਨੂੰ ਮਿਲਿਆ ਭੱਠਾ ਮਾਲਕਾਂ ਦਾ ਵਫ਼ਦ
04:58 AM Mar 09, 2025 IST
Advertisement
ਪੱਤਰ ਪ੍ਰੇਰਕ
ਸਮਾਣਾ, 8 ਮਾਰਚ
ਪੰਜਾਬ ਭੱਠਾ ਐਸੋਸੀਏਸ਼ਨ ਦੇ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਭੱਠਾ ਉਦਯੋਗ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ। ਐਸੋਸੀਏਸ਼ਨ ਦੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਹਰਸ਼ ਗੁਪਤਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਹਰਮੇਸ਼ ਮੋਹੀ ਦੀ ਅਗਵਾਈ ਵਿਚ ਵਫ਼ਦ ਵਿਚ ਸ਼ਾਮਲ ਸੂਬਾ ਅਹੁਦੇਦਾਰ ਜਨਰਲ ਸਕੱਤਰ ਲਖਬੀਰ ਸਿੰਘ, ਚੇਅਰਮੈਨ ਮਨਜਿੰਦਰ ਸਿੰਘ, ਮੀਤ ਪ੍ਰਧਾਨ ਸੁਰਿੰਦਰ ਗੋਇਲ ਤੋਂ ਇਲਾਵਾ ਸੁਰਿੰਦਰ ਗਰਗ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਅਨੀਲ ਅਗਰਵਾਲ, ਅਸ਼ਵਨੀ ਸ਼ਰਮਾ ਵੱਲੋਂ ਮਾਇਨਿੰਗ ਮੰਤਰੀ ਵਰਿੰਦਰ ਗੋਇਲ ਰਾਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਪੇਸ਼ ਆ ਰਹੀਆਂ ਆਪਣੀਆਂ ਮੁਸ਼ਕਲਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
Advertisement
Advertisement
Advertisement
Advertisement