ਮੁਖਤਿਆਰ ਸਿੰਘ ਨੌਗਾਵਾਂਦੇਵੀਗੜ੍ਹ, 7 ਜੂਨਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੀ ਸਬ ਡਵੀਜ਼ਨ ਦੁੱਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ 9 ਜੂਨ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨ ਆ ਰਹੇ ਹਨ ਜਿਸ ਦੇ ਸਬੰਧ ਵਿੱਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਤਹਿਸੀਲ ਕੰਪਲੈਕਸ ਅਤੇ ਦੁੱਧਨਸਾਧਾਂ ਅਨਾਜ ਮੰਡੀ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਬ ਡਵੀਜ਼ਨ ਦੁੱਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ। ਵਿਧਾਇਕ ਪਠਾਣਮਾਜਰਾ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨ।ਵਿਧਾਇਕ ਪਠਾਣਮਾਜਰਾ ਨੇ ਇਲਾਕੇ ਦੀ ਸੰਗਤ ਅਤੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ। ਇਸ ਮੌਕੇ ਉਨ੍ਹਾਂ ਹਲਕਾ ਨਿਵਾਸੀਆਂ ਨੂੰ ਸਮੇਂ ਸਿਰ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਕਿਰਪਾਲਵੀਰ ਸਿੰਘ ਐੱਸਡੀਐੱਮ ਦੁੱਧਨਸਾਧਾਂ, ਗੁਰਪ੍ਰੀਤ ਸਿੰਘ ਭਿੰਡਰ ਥਾਣਾ ਮੁਖੀ ਜੁਲਕਾਂ, ਹਰਦੇਵ ਸਿੰਘ ਘੜਾਮ ਪ੍ਰਧਾਨ ਟਰੱਕ ਯੂਨੀਅਨ, ਬਲਜਿੰਦਰ ਸਿੰਘ ਨੰਦਗੜ੍ਹ, ਗੁਰਪ੍ਰੀਤ ਗੂਰੀ ਪੀਏ, ਸਾਜਨ ਢਿੱਲੋਂ, ਗੁਰਵਿੰਦਰ ਸਿੰਘ ਮਿਹੋਣ, ਮਨਿੰਦਰ ਫਰਾਂਸਵਾਲਾਂ, ਰਾਜਾ ਧੰਜੂ ਦੇਵੀਗੜ, ਬਲਿਹਾਰ ਸਿੰਘ ਚੀਮਾ, ਡਾ. ਕਰਮ ਸਿੰਘ ਰਾਜਗੜ੍ਹ, ਗੁਰਵਿੰਦਰ ਸਿੰਘ ਚੌਕੀ ਇੰਚਾਰਜ ਰੋਹੜ, ਸਾਹਿਲ ਜਿੰਦਲ, ਮਿਲਨਦੀਪ ਸਿੰਘ, ਭੁਪਿੰਦਰ ਸਿੰਘ ਦੁੱਧਨ, ਲਾਡੀ ਛੰਨਾਂ, ਹੈਰੀ ਤਾਜਲਪੁਰ ਅਤੇ ਪੰਚ-ਸਰਪੰਚ ਹਾਜ਼ਰ ਸਨ।