ਮੁੱਕੇਬਾਜ਼ੀ: ਗੱਜਣਮਾਜਰਾ ਸਕੂਲ ਦੀ ਲਵਲੀਨ ਨੂੰ ਸੋਨ ਤਗ਼ਮਾ
06:25 AM Jul 04, 2025 IST
Advertisement
ਪੱਤਰ ਪ੍ਰੇਰਕ
ਕੁੱਪ ਕਲਾਂ, 3 ਜੁਲਾਈ
ਪਾਇਨੀਅਰ ਕਾਨਵੈਂਟ ਸਕੂਲ ਗੱਜਣ ਮਾਜਰਾ ਦੀ ਵਿਦਿਆਰਥਣ ਲਵਲੀਨ ਕੌਰ ਨੇ ਸੂਬਾ ਪੱਧਰੀ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਅਤੇ ਹੁਣ ਰਾਸ਼ਟਰੀ ਪੱਧਰ ਖੇਡਾਂ ਲਈ ਚੁਣੀ ਗਈ । ਇਸ ਮੌਕੇ ਤੇ ਸਕੂਲ ਵਿੱਚ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਲਵਲੀਨ ਕੌਰ ਨੂੰ ਸਨਮਾਨਿਤ ਕੀਤਾ ਅਤੇ ਉਸ ਨੂੰ ਭਵਿੱਖ ਲਈ ਅਸੀਸਾਂ ਦਿੰਦਿਆਂ ਕਿਹਾ ਕਿ ਇਹ ਪੂਰੇ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਲਵਲੀਨ ਕੌਰ ਦੀ ਮਿਹਨਤ ਅਤੇ ਸੰਘਰਸ਼ ਨੇ ਇਹ ਸਫਲਤਾ ਸੰਭਵ ਬਣਾਈ ਪ੍ਰਿੰਸੀਪਲ ਨੇ ਅਖੀਰ ’ਚ ਕਿਹਾ ਸਾਨੂੰ ਮਾਣ ਹੈ ਕਿ ਸਾਡੀ ਵਿਦਿਆਰਥਣ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅਸੀਂ ਉਮੀਦ ਕਰਦੇ ਹਾਂ ਕਿ ਉਹ ਰਾਸ਼ਟਰੀ ਪੱਧਰ 'ਤੇ ਵੀ ਤਮਗਾ ਜਿੱਤ ਕੇ ਸਕੂਲ ਅਤੇ ਪਰਿਵਾਰ ਦਾ ਮਾਣ ਵਧਾਏਗੀ।
Advertisement
Advertisement
Advertisement
Advertisement