ਮੁਸਲਿਮ ਭਾਈਚਾਰੇ ਨੇ ਸ਼ਰਧਾ ਨਾਲ ਈਦ ਮਨਾਈ

ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਜਾਮਾ ਮਸਜਿਸ ’ਚ ਈਦ-ਉਲ-ਜ਼ੁਹਾ ਮੌਕੇ ਨਮਾਜ਼ ਅਦਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ। -ਫੋਟੋ: ਏਐਫਪੀ

ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 12 ਅਗਸਤ
ਦਿੱਲੀ ਸਮੇਤ ਐਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਨੋਇਡਾ, ਗ੍ਰੇਟਰ ਨੋਇਡਾ ਤੇ ਗੁਰੂਗ੍ਰਾਮ ਸਮੇਤ ਈਦ- ਉਲ-ਜ਼ੁਹਾ ਮਨਾਈ ਗਈ ਤੇ ਮੁਸਲਿਮ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਨਮਾਜ਼ ਅਦਾ ਕੀਤੀ। ਰਾਜਧਾਨੀ ਦਿੱਲੀ ਵਿੱਚ ਵੱਡੀਆਂ ਤੇ ਛੋਟੀਆਂ ਮਸਜਿਦਾਂ ਵਿੱਚ ਮੁਸਲਮਾਨ ਭਾਈਚਾਰਾ ਵੱਡੀ ਗਿਣਤੀ ਵਿੱਚ ਪੁੱਜਾ ਤੇ ਇਕ- ਦੂਜੇ ਨੂੰ ਵਧਾਈ ਦਿੱਤੀ। ਨੋਇਡਾ ਵਿੱਚ ਵੀ ਭਾਈਚਾਰੇ ਦੇ ਲੋਕ ਸੈਕਟਰ-8 ਸਥਿਤ ਜਾਮਾ ਮਸਜਿਦ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਤੇ ਇਕ ਦੂਜੇ ਦੇ ਗਲ਼ੇ ਮਿਲ ਕੇ ਮੁਬਾਰਕਵਾਦ ਦਿੱਤੀ। ਸਵੇਰੇ ਤੋਂ ਹੀ ਮਸਜਿਦ ਵਿੱਚ ਨਮਾਜ਼ ਅਦਾ ਕਰਨ ਵਾਲਿਆਂ ਦੀ ਭੀੜ ਲੱਗ ਗਈ। ਸੈਕਟਰ 10-12

ਗਲੇ ਮਿਲ ਕੇ ਇਕ ਦੂਜੇ ਨੂੰ ਈਦ ਦੀ ਵਧਾਈ ਦਿੰਦ ਹੋਏ ਮੁਸਲਿਮ ਭਾਈਚਾਰੇ ਦੇ ਲੋਕ। -ਫੋਟੋ:ਪੀਟੀਆਈ

ਸਵਾਨੀ ਫਰਨੀਚਰ ਤੋਂ ਹਰੌਲਾ ਮਾਰਗ ਬੰਦ ਕੀਤਾ ਗਿਆ। ਸੂਰਜਪੁਰ ਤੇ ਗ੍ਰੈਟਰ ਨੋਇਡਾ ਵਿੱਚ ਵੀ ਮਸਜਿਦਾਂ ਅੰਦਰ ਰੌਣਕ ਰਹੀ। ਦਾਦਰੀ ਵਿੱਚ ਸ਼ਾਂਤੀ ਨਾਲ ਸੁਰੱਖਿਆ ਹੇਠ ਨਮਾਜੀਆਂ ਨੇ ਨਮਾਜ਼ ਪੜ੍ਹੀ। ਫਰੀਦਾਬਾਦ ਦੀਆਂ ਮੁੱਖ ਮਸਜਿਦਾਂ ਵਿੱਚ ਲੋਕਾਂ ਨੇ ਨਮਾਜ਼ ਅਦਾ ਕੀਤੀ। ਪੁਰਾਣੇ ਸ਼ਹਿਰ ਤੇ ਕਈ ਮੁਸਲਿਮ ਬਹੁਗਿਣਤੀ ਪਿੰਡਾਂ ਵਿੱਚ ਨਮਾਜ਼ ਪੜ੍ਹੀ ਗਈ। ਗੁਰੂਗ੍ਰਾਮ ਵਿੱਚ ਵੀ ਮੁਸਲਿਮ ਭਾਈਚਾਰਾ ਕਈ ਹਿੱਸਿਆਂ ਵਿੱਚ ਰਹਿੰਦਾ ਹੈ ਤੇ ਲੋਕਾਂ ਨੇ ਘਰਾਂ ਵਿੱਚ ਸਵਾਦੀ ਪਕਵਾਨ ਬਣਾਏ ਤੇ ਇਕ ਦੂਜੇ ਨਾਲ ਵੰਡੇ। ਐਨਸੀਆਰ ਵਿਖੇ ਹਰਿਆਣਾ ਪੁਲੀਸ, ਦਿੱਲੀ ਪੁਲੀਸ ਤੇ ਯੂ.ਪੀ. ਪੁਲੀਸ ਨੇ ਆਪਣੇ-ਆਪਣੇ ਸੂਬਿਆਂ ਦੇ ਐਨਸੀਆਰ ਦੇ ਇਲਾਕਿਆਂ ਵਿੱਚ ਚੌਕਸੀ ਵਰਤੀ ਤੇ ਰਾਜਾਂ ਦੀਆਂ ਹੱਦਾਂ ਉਪਰ ਨਜ਼ਰ ਰੱਖੀ। ਐਨਸੀਆਰ ਵਿੱਚ ਅਮਨ ਨਾਲ ਇਹ ਉਤਸਵ ਮਨਾਇਆ ਗਿਆ।