ਮੁਸਲਮਾਨ ਭਾਈਚਾਰੇ ਨੇ ਉਤਸ਼ਾਹ ਨਾਲ ਈਦ ਮਨਾਈ

ਪੱਤਰ ਪ੍ਰੇਰਕ
ਰਾਜਪੁਰਾ, 12 ਅਗਸਤ
ਇੱਥੋਂ ਦੇ ਸ਼ਹਿਰੀ ਖੇਤਰ ਦੀ ਗੁਰੂ ਨਾਨਕ ਨਗਰ ਨਲਾਸ ਰੋਡ ਸਥਿੱਤ ਮਦੀਨਾ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ (ਈਦ-ਊਲ-ਜੂਹਾ) ਉਤਸ਼ਾਹ ਨਾਲ ਮਨਾਇਆ ਗਈ। ਈਦ ਦੀ ਨਮਾਜ਼ ਮੋਲਵੀਂ ਇਮਾਮ ਵੱਲੋਂ ਅਦਾ ਕਰਵਾਈ ਗਈ। ਇਸ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੂਜੇ ਦੇ ਗਲੇ ਲੱਗ ਕੇ ਈਦ ਮੁਬਾਰਕ ਆਖੀ ਗਈ।
ਇਸੇ ਤਰ੍ਹਾ ਪੁਰਾਣੀ ਕਚਹਿਰੀ ਨੇੜਲੀਂ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦਾ ਤਿਉਹਾਰ ਬਹੁਤ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ। ਇਸ ਮੌਕੇ ਮੋਲਵੀ ਅਬਦੁਲ ਰਹਿਮਾਨ ਨੇ ਕਿਹਾ ਕਿ ਈਦ-ਉਲ-ਜੂਹਾ ਕੁਰਬਾਨੀ ਦਾ ਤਿਉਹਾਰ ਹੈ। ਇਸ ਦਿਨ ਆਪਸੀ ਭਾਈਚਾਰੇ ਵਿੱਚ ਹਮਦਰਦੀ, ਆਪਸੀ ਸਾਂਝ ਬਣਾਈ ਰੱਖਣ ਲਈ ਦੁਆ ਕੀਤੀ ਜਾਂਦੀ ਹੈ। ਉਨ੍ਹਾਂ ਇਸ ਦਿਨ ਭਾਈਚਾਰੇ ਦੇ ਲੋਕਾਂ ਨੂੰ ਗਰੀਬ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਆ। ਇਸ ਮੋਕੇ ਮਿਰਜਾ ਮੁਹੰਮਦ ਨਸੀਮ ਖਾਨ, ਹਾਜੀ ਡਾ. ਰਾਜ ਬਹਾਦਰ, ਮੁਹੰਮਦ ਸ਼ਦਾਬ, ਨਸੀਬ ਅਲੀ, ਦਰਸ਼ਨ ਖਾਨ, ਅਬਦੁਲ ਵਾਹਿਦ ਵਿੱਕੀ, ਸੰਦੀਪ ਖਾਨ, ਅਮੀਰ ਖਾਨ ਸਮੇਤ ਹੋਰ ਲੋਕ ਹਾਜ਼ਰ ਸਨ।

ਇੱਕ ਦੂਜੇ ਦੇ ਗਲੇ ਲੱਗ ਕੇ ਈਦ ਦੀ ਖੁਸ਼ੀ ਸਾਂਝੀ ਕੀਤੀ

ਘਨੌਰ(ਪੱਤਰ ਪ੍ਰੇਰਕ): ਕਸਬਾ ਘਨੌਰ ਦੀ ਜਾਮਾ ਮਸਜਿਦ ਵਿੱਚ ਨੇੜਲੇ ਪਿੰਡਾਂ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਮਸਜਿਦ ਦੀ ਪ੍ਰੰਬਧਕ ਕਮੇਟੀ ਦੇ ਆਗੂਆਂ ਦੀ ਸਾਂਝੀ ਅਗਵਾਈ ਵਿੱਚ ਈਦ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਮੌਲਵੀ ਮੁਹੰਮਦ ਵਸੀਮ ਨੇ ਈਦ-ਊਲ-ਅਜ੍ਹਾ ਦੀ ਨਮਾਜ਼ ਅਦਾ ਕੀਤੀ। ਇਸ ਦਿਹਾੜੇ ’ਤੇ ਮਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਇੱਕ ਦੂਜੇ ਦੇ ਗਲੇ ਲੱਗ ਕੇ ਈਦ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸੇ ਤਰ੍ਹਾਂ ਪਿੰਡ ਮਰਦਾਂਪੁਰ, ਅਲਾਮਦੀਪੁਰ, ਲਾਛੜੂ ਕਲਾਂ, ਸੋਨੇਮਾਜਰਾ, ਕਾਂਮੀ ਖੁਰਦ, ਕਪੂਰੀ, ਅਜਰਾਵਰ ਸਮੇਤ ਹੋਰਨਾਂ ਪਿੰਡਾਂ ਦੇ ਮੁਸਲਮਾਨ ਭਾਈਚਾਰੇ ਵੱਲੋਂ ਵੀ ਈਦ ਮਨਾਈ ਗਈ। ਇਸ ਮੌਕੇ ਸੋਹੇਲ ਖਾਨ, ਮੁਸਤਾਕ ਅਲੀ ਜੱਸੀ, ਇਮਰਾਨ ਅਲੀ, ਮਾਸਟਰ ਰੂੜਾ ਖਾਨ, ਹਾਜੀ ਰੋਸ਼ਨ ਅਲੀ, ਮੇਹਰਦੀਨ, ਮਜੀਦ ਖਾਨ ਸਮੇਤ ਹੋਰਨਾਂ ਭਾਈਚਾਰੇ ਦੇ ਆਗੂਆਂ ਨੇ ਸ਼ਿਰਕਤ ਕਰਕੇ ਮੁਸਲਮਾਨ ਭਾਈਚਾਰੇ ਨੂੰ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨ ਅਤੇ ਲੋੜਵੰਦਾਂ ਪ੍ਰਤੀ ਦਇਆ ਵਿਖਾਉਣ ਲਈ ਪ੍ਰੇਰਿਆ। ਮਸਜਿਦ ਦੇ ਬਾਹਰ ਘਨੌਰੀ ਖੇੜਾ ਰੋਡ ਸੜਕ ਤੇ ਖਿਡਾਉਣਿਆ ਅਤੇ ਮਿਠਾਈ ਦੀਆ ਦੁਕਾਨਾਂ ਸਜੀਆ ਹੋਈਆ ਸਨ।