ਮੁਟਿਆਰਾਂ ਨੇ ਤੀਆਂ ਮਨਾਈਆਂ

ਕੀਰਤੀ ਨਗਰ ਵਿੱਚ ਤੀਆਂ ਮਨਾਉਂਦੀਆਂ ਮੁਟਿਆਰਾਂ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਦਿੱਲੀ ਦੇ ਕੀਰਤੀ ਨਗਰ ਵਿੱਚ ਪੰਜਾਬਣਾਂ ਨੇ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਤੇ ਗਿੱਧਾ ਪਾ ਕੇ ਖ਼ੁਸ਼ੀ ਸਾਂਝੀ ਕੀਤੀ। ਫੁਲਕਾਰੀਆਂ ਵਿੱਚ ਸਜੀਆਂ ਮੁਟਿਆਰਾਂ ਨੇ ਬੋਲੀਆਂ ਪਾਈਆਂ ਤੇ ਗਿੱਧੇ ਨਾਲ ਤਾਲ ਨਾਲ ਮਨਾਈ।ਇਨ੍ਹਾਂ ਮੁਟਿਆਰਾਂ ਵਿੱਚੋਂ ਕੁੱਝ ਵਿਆਹੀਆਂ ਵੀ ਸਨ ਨੇ ਪੰਜਾਬੀ ਪਹਿਰਾਵੇ ਵਿੱਚ ਧੂਮ ਮਚਾਈ। ਸ਼ਹਿਰੀ ਖੇਤਰ ਵਿੱਚ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਪੰਜਾਬਣਾਂ ਮਿਲ ਕੇ ਪੰਜਾਬੀ ਪੇਂਡੂ ਗੀਤਾਂ ਦਾ ਆਨੰਦ ਮਾਨਣ। ਮੁਟਿਆਰਾਂ ਨੇ ਫੁਲਕਾਰੀ ਸਿਰਾਂ ਉਪਰ ਲੈ ਕੇ ਸਾਉਣ ਦੇ ਗੀਤ ਗਾਏ।