ਨਿੱਜੀ ਪੱਤਰ ਪ੍ਰੇਰਕਕਾਦੀਆਂ, 7 ਜੂਨਮੀਰੀ ਪੀਰੀ ਇੰਟਰਨੈਸ਼ਨਲ ਸਕੂਲ ਭਾਮ ਵੱਲੋਂ 6 ਰੋਜ਼ਾ ਸਮਰ ਕੈਂਪ ਦਾ ਲਗਾਇਆ ਗਿਆ। ਸਕੂਲ ਦੇ ਚੇਅਰਮੈਨ ਹਰਭੇਜ ਸਿੰਘ ਅਤੇ ਪ੍ਰਿੰਸੀਪਲ ਸਤਿੰਦਰ ਕੌਰ ਨੇ ਦੱਸਿਆ ਕਿ ਕੈਂਪ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਮਰ ਕੈਂਪ ਦਾ ਮੁੱਖ ਮੰਤਵ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਸੀ। ਇਸ ਸਮਰ ਕੈਂਪ ਦੌਰਾਨ ਬੱਚਿਆਂ ਕੋਲੋਂ ਕਈ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ, ਜਿਵੇਂ ਪੁਰਾਣੇ ਸਮਿਆਂ ਦੌਰਾਨ ਖੇਤੀ ਦੇ ਢੰਗ, ਚਾਦਰਾਂ ਕੱਢਣੀਆਂ, ਚੁੱਲ੍ਹੇ ’ਤੇ ਅੱਗ ਬਾਲਣੀ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਬੱਚਿਆਂ ਲਈ ਆਰਟ ਕਰਾਫਟ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਬੱਚਿਆਂ ਪੇਂਟਿੰਗ ਦੇ ਵੱਖ ਵੱਖ ਗੁਰ ਸਿੱਖੇ। ਬੱਚਿਆਂ ਨੂੰ ਯੋਗਾ ਦੀ ਸਿਖਲਾਈ ਰੋਜ਼ਾਨਾ ਦਿੱਤੀ ਗਈ ਤੇ ਨਾਲ ਹੀ ਗੁਰਬਾਣੀ ਨਾਲ ਵੀ ਜੋੜਿਆ ਗਿਆ। ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਬਾਠ ਸਾਹਿਬ ਦੇ ਦਰਸ਼ਨ ਲਈ ਲਿਜਾਇਆ ਗਿਆ। ਸਕੂਲ ਦੇ ਚੇਅਰਮੈਨ ਹਰਭੇਜ ਸਿੰਘ ਅਤੇ ਪ੍ਰਿੰਸੀਪਲ ਸਤਿੰਦਰ ਕੌਰ ਨੇ ਦੱਸਿਆ ਸਕੂਲ ਹਮੇਸ਼ਾ ਹੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸੈਮੀਨਾਰ ਲਗਾਉਣ ਲਈ ਯਤਨਸ਼ੀਲ ਰਹਿੰਦਾ ਹੈ।