ਮਿੱਡ-ਡੇਅ ਮੀਲ ਵਰਕਰਾਂ ਵੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ

ਦਵਿੰਦਰ ਸਿੰਘ ਭੰਗੂ
ਰਈਆ, 10 ਸਤੰਬਰ

ਮੀਟਿੰਗ ਉਪਰੰਤ ਮਿੱਡ-ਡੇਅ ਮੀਲ ਵਰਕਰ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ।

ਮਿਡ-ਡੇਅ ਮੀਲ ਵਰਕਰ ਯੂਨੀਅਨ ਦੀ ਮੀਟਿੰਗ ਸੂਬਾਈ ਆਗੂ ਮਮਤਾ ਸ਼ਰਮਾ (ਮੱਦ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਮਿਡ-ਡੇਅ ਮੀਲ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਰੋਸ ਵਜੋਂ 15 ਸਤੰਬਰ ਸੰਗਰੂਰ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸ੍ਰੀ ਸ਼ਰਮਾ ਨੇ ਕਿਹਾ ਸਰਕਾਰ ਵੱਲੋਂ ਮਿਡ-ਡੇਅ ਮੀਲ ਵਰਕਰਾਂ ਨਾਲ ਪਿਛਲੇ ਲੰਮੇ ਸਮੇਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਸਰਕਾਰ ਦੇ ਅਧਿਕਾਰੀਆਂ ਵੱਲੋਂ ਵਰਕਰਾਂ ਦੀ ਤਨਖ਼ਾਹ 3400 ਰੁਪਏ ਕਰਨ ਦੀ ਗੱਲ ਮੰਨੀ ਗਈ ਸੀ ਜੋ ਕਿ ਇਹ ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਸਾਲ ਵਿੱਚ ਵਰਕਰਾਂ ਨੂੰ 12 ਮਹੀਨੇ ਦੀ ਜਗ੍ਹਾ 10 ਮਹੀਨੇ ਤਨਖ਼ਾਹ ਦਿੱਤੀ ਜਾਂਦੀ ਹੈ ਤੇ ਮਿਡ-ਡੇਅ ਮੀਲ ਵਰਕਰਾਂ ਕੋਲੋਂ ਵਾਧੂ ਕੰਮ ਅਜੇ ਵੀ ਲਏ ਜਾ ਰਹੇ ਹਨ ਅਤੇ ਛਾਂਟੀ ਵੀ ਧੜੱਲੇ ਨਾਲ ਕੀਤੀ ਜਾ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ ਮਿਡ-ਡੇਅ ਮੀਲ ਵਰਕਰ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਦਿੱਤੀ ਜਾਂਦੀ। ਮੀਟਿੰਗ ਵਿੱਚ ਸ਼ਾਮਲ ਸਰਬਜੀਤ ਕੌਰ ਭੋਰਛੀ, ਬਲਜੀਤ ਕੌਰ ਖ਼ਾਨਪੁਰ, ਬਲਜੀਤ ਕੌਰ ਸੇਰੋਂ, ਗੁਰਜੀਤ ਜਸਵਿੰਦਰ ਮਹਿਤਾ ਚੌਕ, ਪਰਮਜੀਤ ਧੂਲਕਾ ਆਦਿ ਹਾਜ਼ਰ ਸਨ।