ਮਿਸਰ: ਸੁਏਜ਼ ਦੀ ਖਾੜੀ ’ਚ ਤੇਲ ਕੱਢਣ ਵਾਲਾ ਜਹਾਜ਼ ਪਲਟਿਆ; ਚਾਰ ਦੀ ਮੌਤ
05:18 AM Jul 03, 2025 IST
Advertisement
ਕਾਹਿਰਾ: ਮਿਸਰ ਵਿੱਚ ਸੁਏਜ਼ ਦੀ ਖਾੜੀ ’ਚ ਤੇਲ ਕੱਢਣ ਵਾਲਾ ਜਹਾਜ਼ ਪਲਟਣ ਕਾਰਨ ਚਾਲਕ ਦਲ ਦੇ ਘੱਟੋ-ਘੱਟ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਲਾਪਤਾ ਹਨ। ਪੈਟਰੋਲੀਅਮ ਮੰਤਰਾਲੇ ਨੇ ਕਿਹਾ ਕਿ ਤੇਲ ਕੱਢਣ ਵਾਲਾ ਜਹਾਜ਼ ਮੰਗਲਵਾਰ ਸ਼ਾਮ ਨੂੰ ਲਾਲ ਸਾਗਰ ਦੇ ਉੱਤਰ-ਪੱਛਮੀ ਹਿੱਸੇ ਸੁਏਜ਼ ਦੀ ਖਾੜੀ ਦੇ ਅਫਰੀਕੀ ਹਿੱਸੇ ਨਾਲ ਲੱਗਦੇ ਰਾਸ ਗ਼ਰੇਬ ਸ਼ਹਿਰ ਨੇੜੇ ਪਲਟ ਗਿਆ। ਲਾਲ ਸਾਗਰ ਸੂਬੇ ਦੇ ਗਵਰਨਰ ਅਮਰ ਹਨਾਫੀ ਨੇ ਕਿਹਾ ਕਿ ਜਹਾਜ਼ ਪਲਟਣ ਵੇਲੇ ਉਸ ਵਿੱਚ ਚਾਲਕ ਦਲ ਦੇ 30 ਮੈਂਬਰ ਸਵਾਰ ਸਨ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਨੇ ਚਾਰ ਲਾਸ਼ਾਂ ਬਰਾਮਦ ਕੀਤੀਆਂ ਅਤੇ 22 ਹੋਰਾਂ ਨੂੰ ਬਚਾਅ ਲਿਆ। ਬਾਕੀ ਚਾਰ ਦੀ ਭਾਲ ਕੀਤੀ ਜਾ ਰਹੀ ਹੈ। ਮਿਸਰ ਦੀ ਜਲ ਸੈਨਾ ਵੀ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ। ਜਹਾਜ਼ ਡੁੱਬਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੈ। ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। -ਏਪੀ
Advertisement
Advertisement
Advertisement
Advertisement