ਹੁਸ਼ਿਆਰਪੁਰ: ਹੁਸ਼ਿਆਰਪੁਰ ਮਿਉਂਸਿਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਸੇਠੀ ਦੀ ਪ੍ਰਧਾਨਗੀ ਹੇਠ ਸ਼ਕਤੀ ਮੰਦਰ ਨਵੀਂ ਅਬਾਦੀ ਵਿੱਚ ਹੋਈ। ਮੀਟਿੰਗ ਦੌਰਾਨ 80 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰ ਗੁਰਦੇਵ ਸਿੰਘ, ਮਦਨ ਲਾਲ ਅਤੇ ਰੂਪ ਰਾਣੀ ਨੂੰ ਸਨਮਾਨਿਤ ਕੀਤਾ ਗਿਆ। ਸੇਠੀ ਨੇ ਪੰਜਾਬ ਸਰਕਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਇਸ਼ਤਿਹਾਰਾਂ ਰਾਹੀਂ ਡੰਗ ਟਪਾਉਣ ’ਚ ਲੱਗੀ ਹੋਈ ਹੈ। ਵਿੱਤ ਸਕੱਤਰ ਰਮੇਸ਼ ਕੁਮਾਰ ਨੇ ਜਥੇਬੰਦੀ ਦੀ ਸਾਲ 2024 ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਜਨਰਲ ਸਕੱਤਰ ਮੰਗਤ ਰਾਜ ਨੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ। ਮੀਤ ਪ੍ਰਧਾਨ ਪ੍ਰੇਮ ਢੀਂਗਰਾ ਨੇ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਇਕਜੁੱਟ ਹੋਣ ਅਤੇ ਸਰਕਾਰ ’ਤੇ ਦਬਾਅ ਪਾਉਣ ਲਈ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਰਮੇਸ਼ ਕੁਮਾਰ, ਮੰਗਤ ਰਾਜ, ਨਰਿੰਦਰ ਸਿੰਘ, ਜੋਗਿੰਦਰ ਮਹਿਤਾ, ਚਮਨ ਸਿੰਘ, ਮੁਕਲ ਕੇਸਰ, ਕੀਰਤੀ ਪ੍ਰਭਾ, ਦਿਲਬਾਗ ਸਿੰਘ, ਰਿੱਖੀ ਰਾਮ ਆਦਿ ਹਾਜ਼ਿਰ ਸਨ। -ਪੱਤਰ ਪ੍ਰੇਰਕ