ਮਿਆਮੀ ਓਪਨ: ਪੇਗੁਲਾ ਅਤੇ ਅਲੈਗਜ਼ੈਂਡਰਾ ਸੈਮੀਫਾਈਨਲ ’ਚ
04:20 AM Mar 28, 2025 IST
Advertisement
ਮਿਆਮੀ ਗਾਰਡਨਸ (ਅਮਰੀਕਾ), 27 ਮਾਰਚ
Advertisement
ਜੈਸਿਕਾ ਪੇਗੁਲਾ ਤੇ ਅਲੈਗਜ਼ੈਂਡਰਾ ਏਲਾ ਇੱਥੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਵਰਗ ਦੇ ਸੈਮੀਫਾਈਨਲ ’ਚ ਪਹੁੰਚ ਗਈਆਂ ਹਨ। ਅਮਰੀਕਾ ਦੀ ਜੈਸਿਕਾ ਪੇਗੁਲਾ ਨੇ ਲਗਪਗ ਢਾਈ ਘੰਟੇ ਚੱਲੇ ਕੁਆਰਟਰ ਫਾਈਨਲ ’ਚ ਬਰਤਾਨੀਆ ਦੀ ਐਮਾ ਰਾਡੂਕਾਨੂ ਨੂੰ 6-4, 6-7 (3), 6-2 ਨਾਲ ਜਦਕਿ ਫਿਲਪੀਨਸ ਦੀ ਅਲੈਗਜ਼ੈਂਡਰਾ ਨੇ ਕੁਆਰਟਰ ਫਾਈਨਲ ’ਚ ਪੰਜ ਵਾਰ ਦੀ ਗਰੈਂਡ ਸਲੈਮ ਜੇਤੂ ਤੇ ਦੂਜਾ ਦਰਜਾ ਪ੍ਰਾਪਤ ਇਗਾ ਸਵਿਅਤੇਕ ਨੂੰ 6-2, 7-5 ਨਾਲ ਹਰਾਇਆ। ਸੈਮਫਾਈਨਲ ’ਚ ਪੇਗੁਲਾ ਤੇ ਅਲੈਗਜ਼ੈਂਡਰਾ ਆਹਮੋ ਸਾਹਮਣੇ ਹੋਣਗੀਆਂ। ਪੇਗੁਲਾ ਤੀਜੀ ਵਾਰ ਮਿਆਮੀ ਓਪਨ ਦੇ ਸੈਮਫਾਈਂਨਲ ’ਚ ਪਹੁੰਚੀ ਹੈ ਜਦਕਿ ਅਲੈਗਜ਼ੈਂਡਰਾ ਨੇ ਸੈਮੀਫਾਈਨਲ ਤੱਕ ਦੇ ਸਫ਼ਰ ’ਚ ਤਿੰਨ ਗਰੈਂਮ ਸਲੈਮ ਜੇਤੂ ਖਿਡਾਰਨਾਂ ਜੈਲੇਨਾ ਓਸਟੋਪੇਂਕੋ, ਮੈਡੀਸਨ ਕੀਜ਼ ਤੇ ਇਗਾ ਸਵਿਆਤੇਕ ਨੂੰ ਹਰਾਇਆ ਹੈ। -ਏਪੀ
Advertisement
Advertisement

Advertisement