ਮਾਂ-ਪੁੱਤ ਖ਼ਿਲਾਫ਼ ਕਤਲ ਦਾ ਕੇਸ ਦਰਜ

ਜੈਤੋ: ਇਥੇ ਪਿੰਡ ਢੈਪਈ ’ਚ ਨੌਜਵਾਨ ਜਗਮੀਤ ਸਿੰਘ ਦੇ ਗੋਲ਼ੀ ਮਾਰਨ ਦੇ ਦੋਸ਼ ਹੇਠ ਪੁਲੀਸ ਨੇ ਪਿੰਡ ਦੇ ਹੀ ਸੁਖਪ੍ਰੀਤ ਸਿੰਘ ਅਤੇ ਉਸ ਦੀ ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਘਟਨਾ ਸਥਾਨ ਤੋਂ ਇਕ ਖੋਲ੍ਹ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ 19 ਅਕਤੂਬਰ ਨੂੰ ਪਿੰਡ ’ਚ ਇਕ ਵਿਆਹ ਦੌਰਾਨ ਮੁਦੱਈ ਤੇ ਮੁਲਜ਼ਮ ਵਿਚਾਲੇ ਡੀ.ਜੇ. ’ਤੇ ਆਪੋ-ਆਪਣੀ ਪਸੰਦ ਦਾ ਗੀਤ ਚਲਵਾਉਣ ਨੂੰ ਲੈ ਕੇ ਤਕਰਾਰ ਹੋਈ ਸੀ ਪਰ ਮੁਦੱਈ ’ਤੇ ਕੱਲ੍ਹ ਉਦੋਂ ਹਮਲਾ ਕੀਤਾ ਗਿਆ ਜਦੋਂ ਉਹ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ।
– ਪੱਤਰ ਪ੍ਰੇਰਕ

Tags :