ਮਹਿਲਾ ਹਾਕੀ: ਭਾਰਤੀ ਜੂਨੀਅਰ ਟੀਮ ਨੇ ਬੈਲਜੀਅਮ ਨੂੰ 3-2 ਨਾਲ ਹਰਾਇਆ
05:11 AM Jun 09, 2025 IST
Advertisement
ਐਂਟਵਰਪ (ਬੈਲਜੀਅਮ), 8 ਜੂਨ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਮੇਜ਼ਬਾਨ ਬੈਲਜੀਅਮ ਨੂੰ 3-2 ਨਾਲ ਹਰਾ ਕੇ ਆਪਣੇ ਯੂਰਪ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਗੀਤਾ ਯਾਦਵ, ਸੋਨਮ ਅਤੇ ਲਾਲਥੰਤਲੁਆਂਗੀ ਨੇ, ਜਦਕਿ ਬੈਲਜੀਅਮ ਲਈ ਮੈਰੀ ਗੋਏਨਜ਼ ਤੇ ਲੂਈਸ ਵੈਨ ਹੇਕੇ ਨੇ ਗੋਲ ਕੀਤੇ।
ਗੀਤਾ ਯਾਦਵ ਨੇ 11ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਲੀਡ ਦਿਵਾਈ। ਹਾਲਾਂਕਿ ਮੈਰੀ ਨੇ 25ਵੇਂ ਮਿੰਟ ਵਿੱਚ ਗੋਲ ਕਰਕੇ ਬਰਾਬਰੀ ਕਰ ਲਈ। ਬੈਲਜੀਅਮ ਨੇ ਜਲਦੀ ਹੀ ਲੂਈਸ ਵੱਲੋਂ 34ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਸਕੋਰ 2-1 ਕਰ ਦਿੱਤਾ। ਬਾਅਦ ਵਿੱਚ ਸੋਨਮ ਨੇ 40ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੇ 2-2 ਨਾਲ ਸਕੋਰ ਬਰਾਬਰ ਕੀਤਾ। ਮਹਿਮਾਨ ਟੀਮ ਲਗਾਤਾਰ ਹਮਲਾ ਕਰਦੀ ਰਹੀ ਅਤੇ ਉਸ ਦੀ ਰਣਨੀਤੀ ਉਦੋਂ ਰੰਗ ਲਿਆਈ, ਜਦੋਂ ਉਸ ਨੂੰ ਮਿਲਿਆ 45ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਲਾਲਥੰਤਲੁਆਂਗੀ ਨੇ ਗੋਲ ਵਿੱਚ ਬਦਲ ਕੇ ਭਾਰਤ ਨੂੰ 3-2 ਦੀ ਲੀਡ ਦਿਵਾਈ, ਜੋ ਫੈਸਲਾਕੁੰਨ ਸਾਬਤ ਹੋਈ। -ਪੀਟੀਆਈ
Advertisement
Advertisement
Advertisement
Advertisement