ਮਹਿਲਾ ਪੁਲੀਸ ਕਾਂਸਟੇਬਲ ਦੇ ਪਤੀ ਖ਼ਿਲਾਫ਼ ਕੇਸ ਦਰਜ
05:11 AM Mar 13, 2025 IST
Advertisement
ਪੀਪੀ ਵਰਮਾ
ਪੰਚਕੂਲਾ, 12 ਮਾਰਚ
ਚੰਡੀਗੜ੍ਹ ਪੁਲੀਸ ਦੀ ਮਹਿਲਾ ਕਾਂਸਟੇਬਲ ਸਪਨਾ ਦੀ ਲਾਸ਼ ਹਰਿਆਣਾ ਦੇ ਪੰਚਕੂਲਾ ਤੋਂ ਮਿਲੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਹੁਣ ਸਪਨਾ ਦੇ ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਸਪਨਾ ਦੇ ਭਰਾ ਗੌਰਵ ਨੇ ਸਪਨਾ ਦੇ ਪਤੀ ਪਰਵਿੰਦਰ ’ਤੇ ਕਤਲ ਦਾ ਦੋਸ਼ ਲਗਾਇਆ ਹੈ। ਗੌਰਵ ਮੁਤਾਬਕ ਪਰਵਿੰਦਰ ਨੇ ਪਹਿਲਾਂ ਸਪਨਾ ਦਾ ਕਤਲ ਕੀਤਾ ਤੇ ਫਿਰ ਉਸ ਦੀ ਲਾਸ਼ ਨੂੰ ਐੱਮਡੀਸੀ ਦੇ ਬਾਹਰ ਕਾਰ ’ਚ ਬੰਦ ਕਰ ਦਿੱਤਾ। ਪੰਚਕੂਲਾ ਪੁਲੀਸ ਨੇ ਪਰਵਿੰਦਰ ਖ਼ਿਲਾਫ਼ ਮਨਸਾ ਦੇਵੀ ਥਾਣੇ ’ਚ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਪਰਵਿੰਦਰ ਅਜੇ ਤੱਕ ਫਰਾਰ ਹੈ। ਉਨ੍ਹਾਂ ਕਿਹਾ ਉਸਦੀ ਭੈਣ ਦਾ ਵਿਆਹ 2014 ‘ਚ ਹੋਇਆ ਸੀ। ਸਪਨਾ ਦੇ ਭਰਾ ਗੌਰਵ ਨੇ ਦੱਸਿਆ ਕਿ ਉਹ ਤਿੰਨ ਭੈਣ-ਭਰਾ ਹਨ। ਉਸ ਦੀ ਭੈਣ ਦੀ ਇੱਕ ਛੇ ਸਾਲ ਦੀ ਬੇਟੀ ਵੀ ਹੈ।
Advertisement
Advertisement
Advertisement