ਮਹਿਲਾ ਟੀ-20 ਦਰਜਾਬੰਦੀ ’ਚ ਮੰਧਾਨਾ ਤੀਜੇ ਸਥਾਨ ’ਤੇ
05:55 AM Jul 02, 2025 IST
Advertisement
ਦੁਬਈ, 1 ਜੁਲਾਈ
ਭਾਰਤ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਅੱਜ ਆਈਸੀਸੀ ਮਹਿਲਾ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ ਇੱਕ ਸਥਾਨ ਉੱਪਰ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਇੱਕ ਰੋਜ਼ਾ ਰੈਂਕਿੰਗ ਵਿੱਚ ਸਿਖਰ ’ਤੇ ਕਾਬਜ਼ ਮੰਧਾਨਾ ਨੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਸੈਂਕੜਾ ਜੜਿਆ ਸੀ। ਮੰਧਾਨਾ ਨੇ 62 ਗੇਂਦਾਂ ਵਿੱਚ 15 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ, ਜਿਸ ਸਦਕਾ ਭਾਰਤ ਨੇ 97 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਮੰਧਾਨਾ ਦੇ ਹੁਣ 771 ਰੇਟਿੰਗ ਅੰਕ ਹਨ। -ਪੀਟੀਆਈ
Advertisement
Advertisement
Advertisement
Advertisement