For the best experience, open
https://m.punjabitribuneonline.com
on your mobile browser.
Advertisement

ਮਹਿਲਾਵਾਂ ਦਾ ਅਪਮਾਨ ਕਰਨ ਲਈ ਮੁਆਫ਼ੀ ਮੰਗਣ ਮੁੱਖ ਮੰਤਰੀ: ਜੈਇੰਦਰ

05:53 AM Jun 07, 2025 IST
ਮਹਿਲਾਵਾਂ ਦਾ ਅਪਮਾਨ ਕਰਨ ਲਈ ਮੁਆਫ਼ੀ ਮੰਗਣ ਮੁੱਖ ਮੰਤਰੀ  ਜੈਇੰਦਰ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਆਗੂ ਜੈਇੰਦਰ ਕੌਰ, ਅਨਿਲ ਖੋਸਲਾ ਤੇ ਵਿਜੈ ਕੂਕਾ
Advertisement
ਸਰਬਜੀਤ ਸਿੰਘ ਭੰਗੂ
Advertisement

ਪਟਿਆਲਾ, 6 ਜੂਨ

Advertisement
Advertisement

ਮੁੱਖ ਮੰਤਰੀ ਭਗਵੰਤ ਮਾਨ ’ਤੇ ਆਪ੍ਰੇਸ਼ਨ ਸਿੰਧੂਰ ਅਤੇ ‘ਇੱਕ ਰਾਸ਼ਟਰ, ਇੱਕ ਪਤੀ’ ਦੇ ਸੰਦਰਭ ਵਿੱਚ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ਲਾਉਂਦਿਆਂ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਹੈ ਕਿ ਭਰੋਸਾ, ਭਗਤੀ ਅਤੇ ਮਹਿਲਾਵਾਂ ਦੇ ਅਸੂਲਾਂ ਦੇ ਪ੍ਰਤੀਕ ਸਿੰਧੂਰ ਦੇ ਪਵਿੱਤਰ ਪ੍ਰਤੀਕ ਦਾ ਮਜ਼ਾਕ ਉਡਾਉਣ ਲਈ ਮੁੱਖ ਮੰਤਰੀ ਮੁਆਫ਼ੀ ਮੰਗਣ। ਉਹ ਅੱਜ ਇਥੇ ਮੋਤੀ ਬਾਗ ਪੈਲੇਸ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਅਜਿਹਾ ਬਿਆਨ ਨਾ ਸਿਰਫ ਭਾਰਤੀ ਫ਼ੌਜ ਦਾ ਅਪਮਾਨ ਹੈ, ਸਗੋਂ ਮਹਿਲਾਵਾਂ ਦੀ ਗਰਿਮਾ ਅਤੇ ਹਿੰਦੂ ਪਰੰਪਰਾਵਾਂ ਦੀ ਪਵਿੱਤਰਤਾ ਨੂੰ ਵੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੈ।

ਇਸੇ ਦੌਰਾਨ ਉਨ੍ਹਾਂ ਨਗਰ ਨਿਗਮ ਪਟਿਆਲਾ ਵੱੱਲੋਂ ਹਾਲ ਹੀ ’ਚ ਪੁਰਾਣੀ ਕੰਪਨੀ ਨੂੰ ਰੱਦ ਰਕਕੇ ਨਵੀਂ ਕੰਪਨੀ ਨੂੰ ਪਟਿਆਲਾ ਸ਼ਹਿਰ ਦੀਆਂ ਸੜਕਾਂ ਬਣਾਉਣ ਲਈ 20 ਕਰੋੜ ਰੁਪਏ ਦੇ ਕੰਮ ਦੇਣ ਦੀ ਕਾਰਵਾਈ ਨੂੰ ਵੀ ਧਾਂਦਲੀਆਂ ਭਰਭੂਰ ਕਰਾਰ ਦਿੰਦਿਆਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਵਿਜੈ ਕੁਮਾਰ ਕੂਕਾ ਤੇ ਕੌਂਸਲਰ ਅਨਿਲ ਖੋਸਲਾ ਸਮੇਤ ਅਨਮੋਲ ਬਾਤਿਸ਼, ਕਮਲੇਸ਼ ਕੁਮਾਰੀ, ਕੌਂਸਲਰ ਵੰਦਨਾ ਜੋਸ਼ੀ, ਮੰਡਲ ਪ੍ਰਧਾਨ ਨਿਖਿਲ ਬਾਤਿਸ਼, ਸਾਬਕਾ ਕੌਂਸਲਰ ਅਤੁਲ ਜੋਸ਼ੀ ਅਤੇ ਸਾਬਕਾ ਕੌਂਸਲਰ ਸੰਦੀਪ ਮਲਹੋਤਰਾ ਮੌਜੂਦ ਸਨ। ਦੂਜੇ ਬੰਨ੍ਹੇ ਮੇਅਰ ਕੁੰਦਨ ਗੋਗੀਆ ਨੇ ਭਾਜਪਾ ਆਗੂਆਂ ਵੱਲੌਂ ਸੜਕਾਂ ਦੇ ਮਾਮਲੇ ’ਚ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।

Advertisement
Author Image

Charanjeet Channi

View all posts

Advertisement