ਦਲਬੀਰ ਸੱਖੋਵਾਲੀਆਬਟਾਲਾ, 29 ਜੂਨਸ਼ੇਰ-ਏ-ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਬਟਾਲਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ 186ਵੀਂ ਬਰਸੀ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਖੁਰਦ ’ਚ ਕੌਂਸਲ ਸਰਪ੍ਰਸਤ ਬਾਬਾ ਸਰਬਜੀਤ ਸਿੰਘ ਭਾਗੋਵਾਲ ਅਤੇ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਅਗਵਾਈ ਵਿੱਚ ਮਨਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਘੱਟ ਗਿਣਤੀ ਕਸ਼ਿਮਨ ਦੇ ਸਲਾਹਕਾਰ ਅਤੇ ਗੁਰੁੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਉਪ ਉਲਪਤੀ ਪ੍ਰੋ. ਜਸਵਿੰਦਰ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਕੌਂਸਲ ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪੰਰਤ ਦੀਵਾਨ ਸਜਾਏ ਗਏ। ਇਸ ਮੌਕੇ ਵੱਖ ਵੱਖ ਰਾਗੀ ਅਤੇ ਢਾਡੀ ਜਥਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ , ਜੀਵਨ, ਪ੍ਰਾਪਤੀਆਂ ਅਤੇ ਖਾਲਸਾ ਰਾਜ ਦੇ ਬ੍ਰਿਤਾਂਤਾਂ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਲੈਕਚਰਾਰ ਰਣਜੋਧ ਸਿੰਘ ਨੇ ਵਿਚਾਰ ਰੱਖੇ। ਪ੍ਰੋਫੈਸਰ ਢਿੱਲੋਂ ਨੇ ਆਖਿਆ ਕਿ ਸ਼ੇਰ-ਏ ਪੰਜਾਬ ਕਲਚਰ ਪ੍ਰੋਮੋਸ਼ਨ ਕੌਸ਼ਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮ ਮਨਾਉਣਾ ਸ਼ਲਾਘਾਯੋਗ ਉਪਰਾਲਾ ਹੈ। ਬਾਬਾ ਸਰਬਜੀਤ ਸਿੰਘ ਭਾਗੋਵਾਲ ਅਤੇ ਹੋਰ ਕੌਂਸਲ ਦੇ ਅਹੁਦੇਦਾਰਾਂ ਵੱਲੋਂ ਪ੍ਰੋ. ਢਿੱਲੋਂ, ਪੰਜਾਬ ਪੁਲੀਸ ਦੇ ਏਆਈਜੀ ਨਵਜੋਤ ਸਿੰਘ ਮਾਹਲ, ਵਿਰਾਸਤੀ ਮੰਚ ਬਟਾਲਾ ਦੇ ਚੇਅਰਮੈਨ ਐਡਵੋਕੇਟ ਐਚ.ਐੱਸ ਮਾਂਗਟ, ਖਾਲਸਾ ਕਾਲਜ ਗਰਵਰਨਿੰਗ ਕੌਂਸਲ ਮੈਂਬਰ ਅਤੇ ‘ਲੰਗਰ ਚਲੇ ਗੁਰ ਸ਼ਬਦ ਸੰਸਥਾ’ ਚੀਚਾ ਦੇ ਚੇਅਰਮੈਨ ਸਰਬਜੀਤ ਸਿੰਘ ਭਕਨਾ, ਡੀਪੀਆਰਓ ਹਰਜਿੰਦਰ ਸਿੰਘ ਕਲਸੀ, ਸੂਬਾ ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ, ਅਕਾਲੀ ਆਗੂ ਸ਼ਮਸ਼ੇਰ ਸਿੰਘ ਚੀਮਾ, ‘ਆਪ’ ਆਗੂ ਦਲਜੀਤ ਸਿੰਘ ਲੱਕੀ ਅਤੇ ਹੋਰ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ । ਅਖੀਰ ਵਿੱਚ ਕੌਂਸਲ ਦੇ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਨੇ ਮੁੱਖ ਮਹਿਮਾਨ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਸੇਵਾ ਦਿਲਬਾਗ ਸਿੰਘ ਪੱਡਾ ਨੇ ਨਿਭਾਈ। ਇਸ ਮੌਕੇ ਕੌਮਾਂਤਰੀ ਭੰਗੜਾ ਕੋਚ ਭਾਜੀ ਜਸਬੀਰ ਸਿੰਘ, ਲੈਕਚਰਾਰ ਤਰਲੋਕ ਸਿੰਘ ਨਾਥਪੁਰ ਤੇ ਦਲਜਿੰਦਰ ਸਿੰਘ ਸਾਬੀ ਆਦਿ ਹਾਜ਼ਰ ਸਨ।