For the best experience, open
https://m.punjabitribuneonline.com
on your mobile browser.
Advertisement

ਮਹਾਤਮਾ ਗਾਂਧੀ ਦਾ ਅਹਿੰਸਾ ਬਾਰੇ ਸਿਧਾਂਤ ਹਾਲੇ ਵੀ ਪ੍ਰਸੰਗਿਕ: ਪ੍ਰਸਾਦ

05:33 AM Jun 03, 2025 IST
ਮਹਾਤਮਾ ਗਾਂਧੀ ਦਾ ਅਹਿੰਸਾ ਬਾਰੇ ਸਿਧਾਂਤ ਹਾਲੇ ਵੀ ਪ੍ਰਸੰਗਿਕ  ਪ੍ਰਸਾਦ
ਲੰਡਨ ’ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਤਸਵੀਰ ਖਿਚਵਾਉਂਦੇ ਹੋਏ ਬਹੁ-ਪਾਰਟੀ ਵਫ਼ਦ ਦੇ ਆਗੂ। -ਫੋਟੋ: ਪੀਟੀਆਈ
Advertisement

ਲੰਡਨ, 2 ਜੂਨ
ਭਾਜਪਾ ਦੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਲੰਡਨ ’ਚ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਅਤਿਵਾਦ ਨੂੰ ਦਿੱਤੀ ਜਾ ਰਹੀ ਸ਼ਹਿ ਦਰਮਿਆਨ ਮਹਾਤਮਾ ਗਾਂਧੀ ਦਾ ਅਹਿੰਸਾ ਬਾਰੇ ਸਿਧਾਂਤ ਅੱਜ ਵੀ ਪ੍ਰਸੰਗਿਕ ਹੈ। ਯੂਰਪ ’ਚ ਸਰਬ-ਪਾਰਟੀ ਵਫ਼ਦ ਦੀ ਅਗਵਾਈ ਕਰ ਰਹੇ ਪ੍ਰਸਾਦ ਨੇ ਭਾਰਤੀ ਹਾਈ ਕਮਿਸ਼ਨ ’ਚ ਬੀਆਰ ਅੰਬੇਡਕਰ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਅਤੇ ਇਕੱਠ ਨੂੰ ਸੰਬੋਧਨ ਕਰਕੇ ਆਪਣੇ ਬਰਤਾਨੀਆ ਦੌਰੇ ਦਾ ਆਗਾਜ਼ ਕੀਤਾ। ਟੈਵਿਸਟੌਕ ਸਕੁਏਅਰ ’ਚ ਗਾਂਧੀ ਮੈਮੋਰੀਅਲ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸਾਦ ਨੇ ਕਿਹਾ, ‘‘ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਅਸੀਂ ਲੰਡਨ ’ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਨਤਮਸਤਕ ਹੋ ਰਹੇ ਹਾਂ।’’ ਸਾਬਕਾ ਮੰਤਰੀ ਅਤੇ ਲੇਖਕ ਐੱਮਜੇ ਅਕਬਰ ਨੇ ਪਾਕਿਸਤਾਨ ਵੱਲੋਂ ਅਕਤੂਬਰ 1947 ’ਚ ਅਤਿਵਾਦ ਨੂੰ ਮੁਲਕ ਦੀ ਨੀਤੀ ਬਣਾਏ ਜਾਣ ਦੀ ਜਾਣਕਾਰੀ ਦਿੱਤੀ ਜਦੋਂ ਉਸ ਨੇ ਕਸ਼ਮੀਰ ’ਚ 5 ਹਜ਼ਾਰ ਅਤਿਵਾਦੀ ਭੇਜੇ ਸਨ। ਅਕਬਰ ਨੇ ਕਿਹਾ ਕਿ ਗਾਂਧੀ ਜੀ ਭਾਵੇਂ ਅਹਿੰਸਾ ਦੇ ਪੁਜਾਰੀ ਸਨ ਪਰ ਧਾੜਵੀਆਂ ਅਤੇ ਅਤਿਵਾਦੀਆਂ ਖ਼ਿਲਾਫ਼ ਉਨ੍ਹਾਂ ਦਾ ਸੁਨੇਹਾ ਚਰਚਿਲ ਵਰਗਾ ਸੀ। ਉਨ੍ਹਾਂ ਇਕ ਮੀਟਿੰਗ ’ਚ ਕਿਹਾ ਸੀ ਕਿ ਅਤਿਵਾਦ ਨੂੰ ਹਰਾਉਣਾ ਭਾਰਤੀ ਜਵਾਨਾਂ ਦਾ ਫ਼ਰਜ਼ ਹੈ। ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਬਾਬਾਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਭਾਰਤ 1947 ’ਚ ਵੰਡਿਆ ਗਿਆ ਸੀ ਅਤੇ ਪਾਕਿਸਤਾਨ ਦਾ ਜਨਮ ਹੋਇਆ ਸੀ।
ਮੋਨਰੋਵੀਆ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਕਾਂਤ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਸਰਬ-ਪਾਰਟੀ ਵਫ਼ਦ ਨੇ ਲਾਇਬੇਰੀਆ ’ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੌਰਾਨ ਹਰ ਤਰ੍ਹਾਂ ਦੇ ਅਤਿਵਾਦ ਦਾ ਡਟ ਕੇ ਮੁਕਾਬਲਾ ਕਰਨ ਦਾ ਅਹਿਦ ਦੁਹਰਾਇਆ। ਵਫ਼ਦ ਪੱਛਮੀ ਅਫ਼ਰੀਕੀ ਮੁਲਕ ਦੇ ਤਿੰਨ ਰੋਜ਼ਾ ਦੌਰੇ ਲਈ 31 ਮਈ ਨੂੰ ਇਥੇ ਪੁੱਜਿਆ ਹੈ। ਵਫ਼ਦ ਦੇ ਮੈਂਬਰਾਂ ਨੇ ਲਾਇਬੇਰੀਆ ਨਾਲ ਭਾਰਤ ਦੀ ਦੋਸਤੀ ਮਜ਼ਬੂਤ ਕਰਨ ’ਚ ਪਰਵਾਸੀ ਭਾਈਚਾਰੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਵਫ਼ਦ ਨੇ ਕੌਮੀ ਅਜਾਇਬਘਰ ਦਾ ਦੌਰਾ ਕਰਕੇ ਸਾਬਕਾ ਰਾਸ਼ਟਰਪਤੀ ਵਿਲੀਅਮ ਵੀਐੱਸ ਟਬਮੈਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਨ੍ਹਾਂ ਨੂੰ ‘ਆਧੁਨਿਕ ਲਾਇਬੇਰੀਆ ਦੇ ਪਿਤਾਮਾ’ ਵਜੋਂ ਯਾਦ ਕੀਤਾ ਜਾਂਦਾ ਹੈ। -ਪੀਟੀਆਈ

Advertisement

ਵਫ਼ਦ ਵੱਲੋਂ ਸੁਰੱਖਿਅਤ ਸੰਸਾਰ ਬਣਾਉਣ ਦਾ ਅਹਿਦ
ਮੈਡਰਿਡ: ਡੀਐੱਮਕੇ ਸੰਸਦ ਮੈਂਬਰ ਕਨੀਮੋੜੀ ਦੀ ਅਗਵਾਈ ਹੇਠਲੇ ਸਪੇਨ ਪੁੱਜੇ ਸਰਬ-ਪਾਰਟੀ ਵਫ਼ਦ ਨੇ ਭਾਰਤ ਦੇ ਦੁਨੀਆ ਨੂੰ ਸੁਰੱਖਿਅਤ ਬਣਾਉਣ ਦੇ ਅਹਿਦ ਨੂੰ ਦੁਹਰਾਇਆ। ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਕਿਹਾ ਕਿ ਵਫ਼ਦ ਨੇ ਅਤਿਵਾਦ ਦੇ 4,800 ਤੋਂ ਵੱਧ ਪੀੜਤਾਂ ਨਾਲ ਡਟ ਕੇ ਖੜ੍ਹੀ ਜਥੇਬੰਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਅਤਿਵਾਦ ਤੋਂ ਪੈਦਾ ਹੋਇਆ ਦਰਦ ਸਾਂਝਾ ਕੀਤਾ। ਉਧਰ ਐੱਨਸੀਪੀ-ਐੱਸਪੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਦੀ ਅਗਵਾਈ ਹੇਠਲਾ ਵਫ਼ਦ ਮਿਸਰ ਪੁੱਜਿਆ ਤਾਂ ਜੋ ਅਤਿਵਾਦ ਬਰਦਾਸ਼ਤ ਨਾ ਕਰਨ ਦੀ ਭਾਰਤ ਦੀ ਨੀਤੀ ਦਾ ਸੁਨੇਹਾ ਦਿੱਤਾ ਜਾ ਸਕੇ। ਭਾਰਤੀ ਸਫ਼ੀਰ ਸੁਰੇਸ਼ ਰੈੱਡੀ ਨੇ ਵਫ਼ਦ ਦਾ ਸਵਾਗਤ ਕੀਤਾ ਜੋ ਮਿਸਰ ਦੇ ਮੰਤਰੀਆਂ, ਮੀਡੀਆ, ਥਿੰਕ ਟੈਂਕ ਅਤੇ ਪਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰੇਗਾ। -ਪੀਟੀਆਈ

Advertisement
Advertisement

‘ਪਾਣੀ ਅਤੇ ਖੂਨ ਇਕੱਠਿਆਂ ਨਹੀਂ ਵਹਿ ਸਕਦੇ’
ਕੁਆਲਾਲੰਪੁਰ: ਮਲੇਸ਼ੀਆ ਦੇ ਦੌਰੇ ’ਤੇ ਪੁੱਜੇ ਸਰਬ-ਪਾਰਟੀ ਵਫ਼ਦ ਨੇ ਭਾਰਤ ਦੀ ਅਤਿਵਾਦ ਸਹਿਣ ਨਾ ਕਰਨ ਬਾਰੇ ਨੀਤੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਪਾਣੀ ਅਤੇ ਖੂਨ ਇਕੱਠਿਆਂ ਨਹੀਂ ਵਹਿ ਸਕਦੇ ਹਨ।’

ਭਾਰਤੀ ਵਫ਼ਦ ਮਲੇਸ਼ੀਆ ਦੇ ਉਪ ਮੰਤਰੀ ਵਾਈਬੀ ਐੱਮ ਕੂਲਾ ਸੇਗਾਰਨ ਨਾਲ ਮੁਲਾਕਾਤ ਕਰਦਾ ਹੋਇਆ। -ਫੋਟੋ: ਏਐੱਨਆਈ

ਭਾਰਤੀ ਮਿਸ਼ਨ ਨੇ ਦੱਸਿਆ ਕਿ ਜਨਤਾ ਦਲ (ਯੂ) ਆਗੂ ਸੰਜੇ ਕੁਮਾਰ ਝਾਅ ਦੀ ਅਗਵਾਈ ਹੇਠਲੇ ਵਫ਼ਦ ਨੇ ਉਪ ਮੰਤਰੀ ਵਾਈਬੀ ਐੱਮ ਕੂਲਾ ਸੇਗਾਰਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਤਿਵਾਦ ਖ਼ਿਲਾਫ਼ ਭਾਰਤ ਦੇ ਅਹਿਦ ਬਾਰੇ ਜਾਣਕਾਰੀ ਦਿੱਤੀ। ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਦੱਸਿਆ ਕਿ ਵਫ਼ਦ ਨੇ ਰਾਮਾਕ੍ਰਿਸ਼ਨਾ ਮਿਸ਼ਨ ਦਾ ਦੌਰਾ ਕਰਕੇ ਸਵਾਮੀ ਵਿਵੇਕਾਨੰਦ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਪੰਚਵਟੀ ਪ੍ਰਾਰਥਨਾ ਹਾਲ ਅਤੇ ਨਿਵੇਦਿਤਾ ਹਾਊਸ ਦਾ ਦੌਰਾ ਵੀ ਕੀਤਾ। -ਪੀਟੀਆਈ

Advertisement
Author Image

Gurpreet Singh

View all posts

Advertisement