ਮਲੌਦ: ਕੇਂਦਰ ਮਲੌਦ ਵਿੱਚ ਹਾੜੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਇੱਕ ਰੋਜ਼ਾ ਕਿਸਾਨ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ 54 ਕਿਸਾਨਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਆਰ.ਐਨ ਗੌਤਮ ਮੈਨੇਜ਼ਰ ਪੰਜਾਬ ਸਨ ਅਤੇ ਏ.ਬੀ.ਡੀ ਇੰਚਾਰਜ ਚੰਦਰਪਾਲ ਯਾਦਵ ਐੱਨ.ਐੱਫ.ਐਲ ਦੀ ਤਰਫੋਂ ਸਨ। ਜੋਗਿੰਦਰ ਸਿੰਘ ਰਾਣਾ ਖੇਤਰੀ ਇੰਚਾਰਜ ਲੁਧਿਆਣਾ, ਭਾਰਤ ਭੂਸ਼ਣ ਲੇਖਾ ਅਧਿਕਾਰੀ ਲੁਧਿਆਣਾ, ਜੋਤੀ ਬਾਈ ਸੋਨੀ ਜ਼ਿਲ੍ਹਾ ਇੰਚਾਰਜ ਰੂਪਨਗਰ ਤੇ ਨਵਾਂਸ਼ਹਿਰ ਤੇ ਵਿਪੁਲ ਜ਼ਿਲ੍ਹਾ ਇੰਚਾਰਜ ਲੁਧਿਆਣਾ ਮੌਜੂਦ ਸਨ। ਜਸਵੀਰ ਸਿੰਘ ਏਡੀਓ ਲੁਧਿਆਣਾ ਨੇ ਫਸਲ ਲਈ ਲੋੜੀਂਦੀਆਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ। -ਨਿੱਜੀ ਪੱਤਰ ਪ੍ਰੇਰਕ