For the best experience, open
https://m.punjabitribuneonline.com
on your mobile browser.
Advertisement

ਮਲਕਪੁਰ-ਜਿਉਲੀ ਲਿੰਕ ਸੜਕ ’ਚ ਪਏ ਟੋਏ ਬਣੇ ਲੋਕਾਂ ਦੀ ਜਾਨ ਦਾ ਖੌਅ 

05:17 AM Jul 07, 2025 IST
ਮਲਕਪੁਰ ਜਿਉਲੀ ਲਿੰਕ ਸੜਕ ’ਚ ਪਏ ਟੋਏ ਬਣੇ ਲੋਕਾਂ ਦੀ ਜਾਨ ਦਾ ਖੌਅ 
ਮਲਕਪੁਰ-ਜਿਉਲੀ ਲਿੰਕ ਸੜਕ ਦੀ ਖਸਤਾ ਹਾਲਤ ਦੀ ਝਲਕ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ , 6 ਜੁਲਾਈ
ਮਲਕਪੁਰ-ਜਿਊਲੀ ਲਿੰਕ ਸੜਕ ਦੀ ਹਾਲਤ ਤਰਸਯੋਗ ਤੇ ਖ਼ਸਤਾ ਹੋਣ ਕਾਰਨ ਇਲਾਕਾ ਵਾਸੀਆਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਨ੍ਹਾਂ ਵਿੱਚ ਬਰਸਾਤ ਦਾ ਪਾਣੀ ਭਰਿਆ ਹੋਇਆ ਹੈ , ਜਿਸ ਕਾਰਨ ਹਾਦਸਿਆਂ ਦਾ ਹਰ ਸਮੇਂ ਖ਼ਤਰਾ ਬਣਿਆ ਹੋਇਆ ਹੈ, ਕਈ ਵਾਰ ਵੱਡੇ ਹਾਦਸੇ ਵਾਪਰ ਚੁੱਕੇ ਹਨ ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਮਲਕਪੁਰ-ਜਿਉਲੀ ਸੜਕ ਇਸ ਸਮੇਂ ਥਾਂ ਥਾਂ ਤੋਂ ਟੁੱਟੀ ਪਈ ਹੈ, ਕਈ ਕਈ ਫੁੱਟ ਦੇ ਖੱਡਿਆਂ ਵਿੱਚ ਬਰਸਾਤ ਦਾ ਪਾਣੀ ਭਰਿਆ ਹੋਇਆ ਹੈ, ਜੋ ਕੱਚੀ ਗੋਹਰ ਤੋਂ ਵੀ ਮਾੜੀ ਸਥਿਤੀ ਵਿੱਚ ਹੈ, ਜਦ ਕਿ ਇਹ ਸੰਪਰਕ ਸੜਕ ਇਲਾਕੇ ਦੇ ਦਰਜਨਾਂ ਪਿੰਡਾਂ ਨੇ ਲਾਲੜੂ ਅਤੇ ਡੇਰਾਬੱਸੀ ਸ਼ਹਿਰਾਂ ਨਾਲ ਜੋੜਦੀ ਹੈ। ਰਾਹਗੀਰਾਂ ਨੇ ਦੱਸਿਆ ਕਿ ਇਸ ਟੁੱਟੀ ਹੋਈ ਸੜਕ ਕਾਰਨ ਹੁਣ ਤੱਕ ਅਨੇਕਾਂ ਵਿਅਕਤੀਆਂ ਨੂੰ ਹਾਦਸਿਆਂ ਵਿੱਚ ਆਪਣੀ ਕੀਮਤੀ ਜਾਨ ਖੋਣੀ ਪੈ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਦਰਜਨਾ ਇੱਟਾਂ ਦੇ ਭੱਠੇ ਅਤੇ ਫੈਕਟਰੀਆਂ ਵੀ ਲੱਗੀਆਂ ਹੋਈਆਂ ਹਨ ਅਤੇ ਬਾਰਿਸ਼ਾਂ ਦੇ ਦਿਨਾਂ ਵਿੱਚ ਸੜਕ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਸੜਕ ਰਾਹੀਂ ਦਿਨ ਰਾਤ ਮਿੱਟੀ ਢੋਣ ਵਾਲੇ ਓਵਰਲੋਡ ਟਿੱਪਰ ਚਲਦੇ ਹਨ, ਜਿਨ੍ਹਾਂ ਦੇ ਕਾਰਨ ਵੀ ਸੜਕ ਦੀ ਹਾਲਤ ਲਗਾਤਾਰ ਹੋਰ ਖਸਤਾ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਇਲਾਕੇ ਦੇ ਦਰਜਨਾ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਸੰਪਰਕ ਸੜਕ ਦੀ ਤੁਰੰਤ ਮੁਰੰਮਤ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮਲਕਪੁਰ-ਜਿਉਲੀ ਸੰਪਰਕ ਸੜਕ ਸਣੇ ਹਲਕੇ ਦੀਆਂ ਹੋਰ ਅਨੇਕਾਂ ਸੜਕਾਂ ਦੀ ਮੁਰੰਮਤ ਦਾ ਕੰਮ ਬਰਸਾਤਾਂ ਤੋਂ ਬਾਅਦ ਸ਼ੁਰੂ ਹੋ ਜਾਵੇਗਾ ।

Advertisement

Advertisement
Advertisement

Advertisement
Author Image

Sukhjit Kaur

View all posts

Advertisement