ਮਨੀਮਾਜਰਾ ਦੇ ਨਿਊ ਦਰਸ਼ਨੀ ਬਾਗ਼ ’ਚ ਅੱਗ ਲੱਗੀ
05:18 AM Jun 09, 2025 IST
Advertisement
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਮਨੀਮਾਜਰਾ ਵਿੱਚ ਸਥਿਤ ਨਿਊ ਦਰਸ਼ਨੀ ਬਾਗ਼ ਵਿੱਚ ਸ਼ਨਿੱਚਰਵਾਰ ਨੂੰ ਦੇਰ ਰਾਤ ਅੱਗ ਲੱਗ ਗਈ। ਇਸ ਕਰ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਇਹ ਘਟਨਾ ਰਾਤ 12 ਵਜੇ ਦੇ ਕਰੀਬ ਵਾਪਰੀ ਹੈ। ਜਾਣਕਾਰੀ ਅਨੁਸਾਰ ਦਰਸ਼ਨੀ ਬਾਗ਼ ਵਿੱਚ ਸਥਿਤ ਸ਼ੈੱਡਾਂ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਸ਼ੈੱਡ ਅਤੇ ਬੈਂਚ ਸੜ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ’ਤੇ ਪਹੁੰਚ ਗਈਆਂ। ਅੱਗ ਜ਼ਿਆਦਾ ਹੋਣ ਕਰ ਕੇ ਅੱਗ ਬੁਝਾਉਣ ਵਿੱਚ ਪੰਜ ਗੱਡੀਆਂ ਲੱਗ ਗਈਆਂ ਸਨ।
Advertisement
Advertisement
Advertisement
Advertisement