ਮਨਰੇਗਾ ਲੇਬਰ ਮੂਵਮੈਂਟ ਦੇ ਵਫਦ ਵੱਲੋਂ ਏਡੀਸੀ ਨੂੰ ਮੰਗ ਪੱਤਰ
07:13 AM Feb 01, 2025 IST
Advertisement
ਹੁਸ਼ਿਆਰਪੁਰ: ਮਨਰੇਗਾ ਮੇਟਾਂ ਦੀ ਨੂੰ ਕੰਮ ਤੋਂ ਹਟਾਉਣ ਦੀ ਚੱਲ ਰਹੀ ਪ੍ਰਕਿਰਿਆ ’ਤੇ ਰੋਕ ਲਗਾਉਣ ਲਈ ਮਨਰੇਗਾ ਲੇਬਰ ਮੂਵਮੈਂਟ ਦੇ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮੰਗ ਪੱਤਰ ਸੌਂਪਿਆ। ਧੀਮਾਨ ਨੇ ਦੱਸਿਆ ਕਿ ਮੇਟ 15-15 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਦੇ ਕੰਮ ਤੋਂ ਹਟਾਇਆ ਜਾ ਰਿਹਾ ਹੈ। ਧੀਮਾਨ ਨੇ ਕਿਹਾ ਕਿ ਅਗਰ ਸਰਕਾਰ ਨੇ ਮੇਟਾਂ ਨੂੰ ਬਿਨਾਂ ਕਿਸੇ ਕਾਰਨ ਹਟਾਉਣ ਦੀ ਪ੍ਰਕਿਰਿਆ ’ਤੇ ਰੋਕ ਨਾ ਲਗਾਈ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਾਕੇਸ਼ ਬਾਲਾ, ਰਜਨੀ ਬਾਲਾ, ਮਹਿੰਦਰ ਕੌਰ, ਕਮਲੇਸ਼ ਕਮਲੇਸ਼ ਕੌਰ, ਜਸਵੀਰ ਕੌਰ, ਮਨੂ ਲਾਲ, ਰਮਨ ਕੌਰ, ਗੁਲਸ਼ਨ ਕੁਮਾਰ, ਗਰਬਚਨ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
Advertisement