ਮਠਿਆਈਆਂ ਤੇ ਫਲਾਂ ਦੀਆਂ ਦੁਕਾਨਾਂ ਦੀ ਚੈਕਿੰਗ

ਮਾਨਸਾ: ਐਸ.ਡੀ.ਐਮ. ਸਰਬਜੀਤ ਕੌਰ ਨੇ ਫੂਡ ਸੇਫਟੀ ਅਫਸਰ ਨਾਲ ਅੱਜ ਮਾਨਸਾ ਸ਼ਹਿਰ ਵਿੱਚਲੀਆਂ ਮਿਠਾਈਆਂ ਅਤੇ ਫਲਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਐਸ.ਡੀ.ਐਮ. ਸਰਬਜੀਤ ਕੌਰ ਨੇ ਲਵਲੀ ਸਵੀਟਸ, ਸ਼ਰਮਾ ਫਰੂਟ, ਸ਼ਿਆਮ ਸਵੀਟਸ, ਕੇ.ਐਸ. ਸਵੀਟਸ, ਜੀ.ਐਮ. ਸਵੀਟਸ, ਦੁਰਗਾ ਸਵੀਟਸ, ਜੋਨੀ ਵਰਾਇਟੀ ਸਟੋਰ, ਸੋਨੂੰ ਫਰੂਟਸ, ਪ੍ਰਮੋਦ ਸਵੀਟਸ, ਨਿੱਕੀ ਚਾਟ ਭੰਡਾਰ ਆਦਿ ਦੁਕਾਨਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਸਾਫ ਸੁਥਰਾ ਸਾਮਾਨ ਵੇਚਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
– ਪੱਤਰ ਪ੍ਰੇਰਕ

Tags :