ਮਈ ’ਚ ਬੇਰੁਜ਼ਗਾਰੀ ਦਰ 5.6 ਫ਼ੀਸਦ ਤੱਕ ਵਧੀ
03:36 AM Jun 17, 2025 IST
Advertisement
ਨਵੀਂ ਦਿੱਲੀ: ਦੇਸ਼ ਵਿੱਚ ਮਈ ਮਹੀਨੇ ਦੌਰਾਨ ਮੌਸਮੀ ਉਤਰਾਅ-ਚੜ੍ਹਾਅ ਕਾਰਨ ਬੇਰੁਜ਼ਗਾਰੀ ਦਰ ਵਧ ਕੇ 5.6 ਫ਼ੀਸਦ ਤੱਕ ਹੋ ਗਈ। ਇਹ ਅਪਰੈਲ ਮਹੀਨੇ ਵਿੱਚ 5.1 ਫ਼ੀਸਦ ਸੀ। ਇਹ ਜਾਣਕਾਰੀ ਅੱਜ ਜਾਰੀ ਕੀਤੇ ਸਰਕਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਬੇਰੁਜ਼ਗਾਰੀ ਦਰ ਵਿੱਚ ਇਹ ਵਾਧਾ ਮੁੱਖ ਤੌਰ ’ਤੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਮੌਸਮੀ ਤਬਦੀਲੀਆਂ ਅਤੇ ਅਤਿ ਦੀ ਗਰਮੀ ਕਾਰਨ ਦੇਖਣ ਨੂੰ ਮਿਲਿਆ ਹੈ। ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਸਬੰਧੀ (ਸਟੈਟੇਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ) ਮੰਤਰਾਲੇ ਦੇ ‘ਮੌਜੂਦਾ ਹਫ਼ਤਾਵਾਰੀ ਸਥਿਤੀ’ ਸਰਵੇਖਣ ਵਿੱਚ ਦਰਜ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਈ ਮਹੀਨੇ ਦੌਰਾਨ ਸਾਰੇ ਉਮਰ ਵਰਗਾਂ ਵਿੱਚ ਬੇਰੁਜ਼ਗਾਰੀ ਦਰ ਵਧ ਕੇ 5.6 ਫ਼ੀਸਦ ਹੋ ਗਈ। ਤਾਜ਼ਾ ਸਰਵੇਖਣ ਮੁਤਾਬਕ, ਪਿਛਲੇ ਮਹੀਨੇ ਪੁਰਸ਼ਾਂ ਵਿੱਚ ਬੇਰੁਜ਼ਗਾਰੀ ਦਰ 5.6 ਫ਼ੀਸਦ ਰਹੀ, ਜਦੋਂਕਿ ਔਰਤਾਂ ਵਿੱਚ 5.8 ਫ਼ੀਸਦ ਸੀ। -ਪੀਟੀਆਈ
Advertisement
Advertisement
Advertisement
Advertisement