For the best experience, open
https://m.punjabitribuneonline.com
on your mobile browser.
Advertisement

ਭੰਗੜੇ ਦੀ ਸਿਖਲਾਈ ਸਮਾਪਤ

06:24 AM Apr 16, 2025 IST
ਭੰਗੜੇ ਦੀ ਸਿਖਲਾਈ ਸਮਾਪਤ
ਸਨਮਾਨਿਤ ਸ਼ਖ਼ਸੀਅਤਾਂ ਨਾਲ ਕੌਂਸਲ ਦੇ ਅਹੁਦੇਦਾਰ। -ਫੋਟੋ: ਸੱਖੋਵਾਲੀਆ
Advertisement

ਬਟਾਲਾ: ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਪੰਜਾਬ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਅਤੇ ਵਿਸਾਖੀ ਮੇਲੇ ਨੂੰ ਸਮਰਪਿਤ ਰਵਾਇਤੀ ਭੰਗੜਾ ਕੋਚ ਤੇ ਕੌਂਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਅਗਵਾਈ ਵਿੱਚ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ’ਚ ਭੰਗੜੇ ਦੀ ਸਿਖਲਾਈ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਕੌਮਾਂਤਰੀ ਭੰਗੜਾ ਕਲਾਕਾਰ ਮਾਸਟਰ ਹਰਭਜਨ ਸਿੰਘ ਖੋਖਰ ਫ਼ੌਜੀਆ, ਪ੍ਰੋ. ਸਤਿੰਦਰ ਸਿੰਘ ਬਾਜਵਾ, ਭੰਗੜਾ ਕੋਚ ਤੇ ਸਾਬਕਾ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਅੰਮ੍ਰਿਤਸਰ, ਸਿੱਖਿਆ ਸ਼ਾਸਤਰੀ ਪ੍ਰੋ. ਹਰਭਜਨ ਸਿੰਘ ਸੰਧੂ, ਸੂਬਾ ਆੜ੍ਹਤੀ ਆਗੂ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਅਧਿਆਪਕ ਨਵਦੀਪ ਸਿੰਘ ਪਨੇਸਰ ਤੇ ਭੰਗੜਾ ਪ੍ਰੇਮੀ ਅਧਿਆਪਕ ਮਨਜਿੰਦਰ ਸਿੰਘ ਕਲਿਆਣਪੁਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਵਿੰਦਰ ਸਿੰਘ ਪੰਨੂ, ਦਲਜਿੰਦਰ ਸਿੰਘ ਸੰਧੂ, ਅਧਿਆਪਕ ਆਗੂ ਸੋਮ ਸਿੰਘ, ਦਿਲਬਾਗ ਸਿੰਘ ਪੱਡਾ, ਲੈਕਚਰਾਰ ਰਣਜੋਧ ਸਿੰਘ ਮੰਮਣ, ਅਧਿਆਪਕ ਰਣਜੀਤ ਸਿੰਘ ਛੀਨਾ, ਕੌਂਸਲ ਆਗੂ ਸਰਬਜੀਤ ਸਿੰਘ ਭਾਗੋਵਾਲ ਤੇ ਦਲਜੀਤ ਸਿੰਘ ਧਾਰੋਵਾਲੀ ਤੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement

Advertisement
Author Image

Harpreet Kaur

View all posts

Advertisement