ਭੈਰੋਮਾਜਰਾ ਵਿੱਚ ਬਰਸੀ ਸਮਾਗਮ ਅੱਜ ਤੋਂ
05:30 AM Feb 01, 2025 IST
Advertisement
ਚਮਕੌਰ ਸਾਹਿਬ: ਇੱਥੋਂ ਨੇੜਲੇ ਪਿੰਡ ਭੈਰੋਮਾਜਰਾ ਵਿੱਚ ਬਾਬਾ ਕਰਤਾਰ ਸਿੰਘ ਅਤੇ ਬਾਬਾ ਸਰਦੂਲ ਸਿੰਘ ਭੈਰੋਮਾਜਰਾ ਵਾਲਿਆਂ ਨੂੰ ਸਮਰਪਿਤ ਤਿੰਨ ਦਿਨਾ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਿਖੇ 1 ਤੋਂ 3 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਥੇਦਾਰ ਬਾਬਾ ਸੁਖਪਾਲ ਸਿੰਘ ਨੇ ਦੱਸਿਆ ਕਿ ਪਹਿਲੀ ਫਰਵਰੀ ਨੂੰ ਸਵੇਰੇ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੀ ਆਰੰਭਤਾ ਤੋਂ ਬਾਅਦ ਨਗਰ ਕੀਰਤਨ ਸਜਾਇਆ ਜਾਵੇਗਾ, ਜਦੋਂ ਕਿ 2 ਫਰਵਰੀ ਨੂੰ ਸਵੇਰੇ ਸੰਤ ਸਮਾਗਮ ਹੋਵੇਗਾ ਅਤੇ 3 ਫਰਵਰੀ ਨੂੰ ਅਖੀਰਲੇ ਦਿਨ ਅਖੰਡ ਪਾਠ ਦੇ ਭੋਗ ਪਾਏ ਜਾਣਗੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement