ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ ਵੱਖ ਥਾਵਾਂ ਤੋਂ ਭੇਤ-ਭਰੀ ਹਾਲਤ ਵਿੱਚ ਇੱਕ ਲੜਕੀ ਅਤੇ ਦੋ ਨਾਬਾਲਗ ਲੜਕੇ ਲਾਪਤਾ ਹੋ ਗਏ ਹਨ। ਥਾਣਾ ਟਿੱਬਾ ਦੀ ਪੁਲੀਸ ਨੂੰ ਮੁਹੱਲਾ ਗੁਰਮੇਲ ਪਾਰਕ, ਟਿੱਬਾ ਰੋਡ ਵਾਸੀ ਹਰੀਸ਼ ਚੰਦਰ ਨੇ ਦੱਸਿਆ ਕਿ ਉਸ ਦੀ ਲੜਕੀ ਕਾਂਤੀ (18/19 ਸਾਲ) ਘਰੋਂ ਕੰਮ ’ਤੇ ਗਈ ਸੀ, ਨਰ ਵਾਪਸ ਨਹੀਂ ਆਈ। ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲੀ। ਉਸ ਨੂੰ ਸ਼ੱਕ ਹੈ ਕਿ ਲੜਕੀ ਨੂੰ ਕਿਸੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਆਪਣੀ ਹਿਰਾਸਤ ਵਿੱਚ ਕਿਧਰੇ ਰੱਖਿਆ ਹੋਇਆ ਹੈ।ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੂੰ ਟੋਨੀ ਕਰਿਆਨਾ ਸਟੋਰ ਅਮਰਪੁਰਾ ਵਾਸੀ ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਅਮਨ ਕੁਮਾਰ (13) ਸਕੂਲ ਟਿਊਸ਼ਨ ਤੋਂ ਬਾਅਦ ਘਰ ਵਾਪਸ ਨਹੀਂ ਆਇਆ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀਂ ਮਿਲਿਆ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਲਾਲ ਬਾਗ, ਨੇੜੇ ਚੁੰਗੀ ਫਿਰੋਜ਼ਪੁਰ ਰੋਡ ਵਾਸੀ ਰਜਿੰਦਰ ਨੇ ਦੱਸਿਆ ਕਿ ਉਸ ਦੇ ਲੜਕੇ ਸੂਰਜ (13) ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ।