ਭੂੰਦੜੀ ਗੈਸ ਫੈਕਟਰੀ ਖ਼ਿਲਾਫ਼ ਪੱਕਾ ਮੋਰਚਾ ਜਾਰੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਮਾਰਚ
ਇੱਥੋਂ ਨੇੜਲੇ ਪਿੰਡ ਭੂੰਦੜੀ ਵਿਖੇ ਗੈਸ ਫੈਕਟਰੀ ਖ਼ਿਲਾਫ਼ ਚੱਲ ਰਿਹਾ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਤਾਲਮੇਲ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਭੂੰਦੜੀ, ਮਨਜਿੰਦਰ ਸਿੰਘ ਖੇੜੀ, ਹਰਪ੍ਰੀਤ ਸਿੰਘ ਹੈਪੀ ਤੇ ਸੂਬੇਦਾਰ ਕਾਲਾ ਸਿੰਘ ਨੇ ਕਿਹਾ ਕਿ ਲੋਕ ਏਕੇ ਨਾਲ ਹੀ ਇਹ ਫੈਕਟਰੀ ਪੱਕੇ ਤੌਰ ’ਤੇ ਬੰਦ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਹਾਈ ਕੋਰਟ ਵਿੱਚ ਵੀ ਚੱਲ ਰਿਹਾ ਹੈ ਪਰ ਮਸਲਾ ਫ਼ਸਲਾਂ ਦੇ ਨਾਲ ਨਾਲ ਨਸਲਾਂ ਦਾ ਹੋਣ ਕਰਕੇ ਜਨਤਕ ਸੰਘਰਸ਼ ਵੀ ਜਾਰੀ ਰਹੇਗਾ। ਧਰਨੇ ਦੌਰਾਨ ਰਾਮ ਸਿੰਘ ਹਠੂਰ ਨੇ ਲੋਕ ਪੱਖੀ ਗੀਤ ਗਾਏ ਗਏ। ਇਸ ਸਮੇਂ ਧਰਨਾਕਾਰੀਆਂ ਨੇ ਇਕ ਮੀਟਿੰਗ ਵੀ ਕੀਤੀ ਜਿਸ ਵਿੱਚ ਹਾਈ ਕੋਰਟ ਵਿੱਚ ਚੱਲਦੇ ਮਾਮਲੇ ਨੂੰ ਵਿਚਾਰਿਆ ਗਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਨਜਿੰਦਰ ਸਿੰਘ ਖੇੜੀ, ਸੂਬੇਦਾਰ ਬਲਵੀਰ ਸਿੰਘ, ਸਾਬਕਾ ਸੁਰਜੀਤ ਸਿੰਘ, ਬੀਬੀ ਹਰਜਿੰਦਰ ਕੌਰ ਤੇ ਬੀਬੀ ਬਲਦੇਵ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਧਰਨੇ ਵਿੱਚ ਜਗਤਾਰ ਸਿੰਘ ਮਾੜਾ, ਸਤਪਾਲ ਸਿੰਘ, ਸੰਤ ਸਿੰਘ ਰਾਮਾ, ਭੋਲਾ ਸਿੰਘ ਕਾਉਂਕੇ, ਸ਼ਿੰਦਰ ਸਿੰਘ, ਰਛਪਾਲ ਸਿੰਘ ਤੂਰ, ਚਮਕੌਰ ਸਿੰਘ ਇਯਾਲੀ, ਅੰਮ੍ਰਿਤਪਾਲ ਨਿੱਕਾ ਆਦਿ ਹਾਜ਼ਰ ਸਨ।