ਭੁੱਚੋ ਮੰਡੀ ’ਚ ਯੋਗ ਟਰੇਨਰਾਂ ਦਾ ਸਨਮਾਨ
05:03 AM Jul 07, 2025 IST
Advertisement
ਭੁੱਚੋ ਮੰਡੀ: ਸੀਐੱਮ ਦੀ ਯੋਗਸ਼ਾਲਾ ਵਿੱਚ ਮੁਹਿੰਮ ਤਹਿਤ ਵੱਖ-ਵੱਖ ਜਨਤਕ ਥਾਵਾਂ ’ਤੇ ਲਾਏ ਜਾ ਰਹੇ ਯੋਗ ਕੈਂਪਾਂ ਵਿੱਚ ਵੱਡੇ ਪੱਧਰ ’ਤੇ ਮਿਲ ਰਹੀ ਯੋਗ ਸਿਖਲਾਈ ਤੋਂ ਖੁਸ਼ ਸ਼ਹਿਰ ਵਾਸੀਆਂ ਨੇ ਅੱਜ ਲੇਡੀਜ਼ ਪਾਰਕ ਵਿੱਚ ਸਨਮਾਨ ਸਮਾਗਮ ਕਰਵਾਇਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਕੌਂਸਲਰ ਵਿਨੋਦ ਬਿੰਟਾ, ਟਿੰਕਾ ਗਰਗ ਅਤੇ ਚਰਨਜੀਵ ਸਿੰਗਲਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨੇ ਯੋਗਾ ਟਰੇਨਰ ਬਲਜੀਤ ਕੌਰ, ਕਿਰਨਦੀਪ ਖਾਨ ਅਤੇ ਜਸਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਅਤੇ ਯੋਗਾ ਕਲਾਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਛੋਲੇ ਪੂਰੀਆਂ ਦਾ ਲੰਗਰ ਛਕਾਇਆ। ਯੋਗ ਟ੍ਰੇਨਰ ਬਲਜੀਤ ਕੌਰ ਨੇ ਦੱਸਿਆ ਕਿ ਸਰੀਰ ਦੀ ਤੰਦਰੁਸਤੀ ਲਈ ਸ਼ਹਿਰ ਦੇ ਮਿਉਂਸਿਪਲ ਪਾਰਕ, ਲੇਡੀਜ਼ ਪਾਰਕ, ਤ੍ਰਿਲੋਕ ਚੰਦ ਕਲੋਨੀ, ਨੀਲ ਕੰਠ ਮੰਦਰ, ਪੀਰਖਾਨਾ, ਪਿੰਡ ਭੁੱਚੋ ਕਲਾਂ ਅਤੇ ਤੁੰਗਵਾਲੀ ਵਿੱਚ ਰੋਜਾਨਾ ਯੋਗਾ ਕੈਂਪ ਚੱਲ ਰਹੇ ਹਨ। -ਪੱਤਰ ਪ੍ਰੇਰਕAdvertisement
Advertisement
Advertisement
Advertisement