ਭੁੱਕੀ ਸਮੇਤ ਔਰਤ ਕਾਬੂ
04:39 AM Jul 02, 2025 IST
Advertisement
ਸਮਾਣਾ (ਪੱਤਰ ਪ੍ਰੇਰਕ): ਸਦਰ ਪੁਲੀਸ ਨੇ ਪਿੰਡ ਬਿਜਲਪੁਰ ਦੇ ਸ਼ਮਸ਼ਾਨਘਾਟ ਨੇੜੇ ਗਾਹਕਾਂ ਦੀ ਉਡੀਕ ਕਰ ਰਹੀ ਇੱਕ ਔਰਤ ਨੂੰ 10 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਔਰਤ ਦੀ ਪਛਾਣ ਲੱਛੋ ਪਤਨੀ ਨਿਰਮਲ ਸਿੰਘ ਵਜੋਂ ਹੋਈ ਹੈ। ਸਦਰ ਪੁਲੀਸ ਮੁਖੀ ਇੰਸਪੈਕਟਰ ਅਜੈ ਕੁਮਾਰ ਪਰੋਚਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਏ.ਐੱਸ.ਆਈ. ਸਰਬਜੀਤ ਸਿੰਘ ਨੇ ਪੁਲੀਸ ਪਾਰਟੀ ਸਮੇਤ ਪਿੰਡ ਢੈਂਠਲ ਬੱਸ ਅੱਡਾ ਵਿੱਚ ਗਸ਼ਤ ਦੌਰਾਨ ਮਿਲੀ ਜਾਣਕਾਰੀ ’ਤੇ ਰੇਡ ਕਰਕੇ ਪਿੰਡ ਬਿਜਲਪੁਰ ਦੇ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਸਤੇ ਵਿੱਚ ਭੁੱਕੀ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਔਰਤ ਨੂੰ 10 ਕਿਲੋ ਭੁੱਕੀ ਸਮੇਤ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਅਨੁਸਾਰ ਸ਼ੁਰੂਆਤੀ ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸਦਾ ਪਤੀ ਭੁੱਕੀ ਲਿਆਉਂਦਾ ਸੀ ਤੇ ਉਹ ਇਸਨੂੰ ਵੇਚਣ ਦਾ ਕੰਮ ਕਰਦੀ ਹੈ। ਅਧਿਕਾਰੀ ਅਨੁਸਾਰ ਮੁਲਜ਼ਮ ਔਰਤ ਨੂੰ ਅਦਾਲਤ ਤੋਂ ਮਿਲੇ ਹੁਕਮਾਂ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ।
Advertisement
Advertisement
Advertisement
Advertisement