ਭੁੱਕੀ ਤਸਕਰੀ ਮਾਮਲੇ ਵਿੱਚ ਚੌਥਾ ਮੁਲਜ਼ਮ ਗ੍ਰਿਫ਼ਤਾਰ
04:55 AM Jul 03, 2025 IST
Advertisement
ਪੱਤਰ ਪ੍ਰੇਰਕ
ਰਤੀਆ, 2 ਜੁਲਾਈ
ਐਂਟੀ ਨਾਰਕੋਟਿਕਸ ਸੈੱਲ (ਏਐੱਨਸੀ) ਫਤਿਹਾਬਾਦ ਨੇ 240 ਕਿੱਲੋ ਭੁੱਕੀ ਦੀ ਤਸਕਰੀ ਨਾਲ ਸਬੰਧਤ ਗਰੋਹ ਦੇ ਚੌਥੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਿਸਾਲ ਉਰਫ਼ ਰਿਸਾਲਾ ਵਾਸੀ ਕੌਲਗੜ੍ਹ (ਕੰਵਲਗੜ੍ਹ), ਰਤੀਆ ਵਜੋਂ ਹੋਈ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਕੀਤੀ ਗਈ ਹੈ। ਏਐੱਨਸੀ ਸਟਾਫ ਇੰਚਾਰਜ ਇੰਸਪੈਕਟਰ ਪ੍ਰਹਿਲਾਦ ਰਾਏ ਨੇ ਦੱਸਿਆ ਕਿ 16 ਮਈ ਨੂੰ ਏਐੱਸਆਈ ਰਘੁਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਅਯਾਲਕੀ ਨੇੜੇ ਬੋਲੈਰੋ ਵਿੱਚੋਂ 240 ਕਿੱਲੋ ਭੁੱਕੀ ਬਰਾਮਦ ਕੀਤੀ ਸੀ। ਇਸ ਸਬੰਧ ਵਿੱਚ ਥਾਣਾ ਸਦਰ ਫਤਿਹਾਬਾਦ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ।
Advertisement
Advertisement
Advertisement
Advertisement