ਭਗਵਾਨ ਦਾਸ ਸੰਦਲਦਸੂਹਾ, 12 ਅਪਰੈਲਇੱਥੇ ਏਬੀ ਸ਼ੂਗਰ ਮਿੱਲ ਰੰਧਾਵਾ ਦੇ ਮੈਨੇਜਿੰਗ ਡਾਇਰੈਕਟਰ ਡਾ. ਰਾਜਿੰਦਰ ਸਿੰਘ ਚੱਢਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮਿੱਲ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਫਸਲ ਦੇ ਭੁਗਤਾਨ ਦਾ ਨਿਬੇੜਾ ਬੜੇ ਸੁੱਚਜੇ ਅਤੇ ਸਮਾਂਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ। ਡਾ. ਚੱਢਾ ਨੇ ਦਾਅਵਾ ਕੀਤਾ ਕਿ ਇਹ ਪੰਜਾਬ ਦੀ ਇਕਲੌਤੀ ਅਜਿਹੀ ਮਿੱਲ ਹੈ, ਜਿੱਥੇ 7 ਅਪਰੈਲ ਨੂੰ ਗੰਨੇ ਦੀ ਖਰੀਦ ਬੰਦ ਹੋਈ ਤੇ 8 ਅਪਰੈਲ ਨੂੰ ਕਿਸਾਨਾਂ ਦੀ ਬਕਾਏ ਸਮੇਤ ਸਾਰੀ ਅਦਾਇਗੀ ਦਾ ਨਿਬੇੜਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਿੱਲ ਪ੍ਰਬੰਧਕਾਂ ਵੱਲੋਂ ਅਪਣਾਈ ਠੋਸ ਭੁਗਤਾਨ ਨੀਤੀ ਤੋਂ ਕਿਸਾਨ ਖੁਸ਼ ਹਨ।