ਭੀੜ ਨੂੰ ਭੜਕਾਉਣ ਤੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਕਾਬੂ
04:55 AM Jul 03, 2025 IST
Advertisement
ਪੱਤਰ ਪ੍ਰੇਰਕ
ਫਰੀਦਾਬਾਦ 2 ਜੁਲਾਈ
ਸੂਰਜਕੁੰਡ ਪੁਲੀਸ ਸਟੇਸ਼ਨ ਦੀ ਟੀਮ ਨੇ ਭੀੜ ਨੂੰ ਭੜਕਾਉਣ ਅਤੇ ਹਮਲਾ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੰਗਲਾਤ ਵਿਭਾਗ ਅਰਾਵਲੀ ਖੇਤਰ ਫਰੀਦਾਬਾਦ ਵਿੱਚ ਕਬਜ਼ੇ ਵਿਰੁੱਧ ਕਾਰਵਾਈ ਕਰ ਰਿਹਾ ਹੈ। ਇਸ ਦੌਰਾਨ ਹਿਤੇਸ਼ ਏਟੀਪੀ ਡਿਊਟੀ ਮੈਜਿਸਟ੍ਰੇਟ ਦੀ ਸ਼ਿਕਾਇਤ ’ਤੇ ਥਾਣਾ ਸੂਰਜਕੁੰਡ ਵਿੱਚ ਕੇਸ ਦਰਜ ਕੀਤਾ ਗਿਆ ਸੀ। ਥਾਣਾ ਸੂਰਜਕੁੰਡ ਦੀ ਟੀਮ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਰਾਜਬੀਰ (65), ਨਵੀਨ (28) ਵਾਸੀ ਅਨੰਗਪੁਰ ਅਤੇ ਰਾਜੀਵ (38) ਵਾਸੀ ਨਚੋਲੀ, ਫਰੀਦਾਬਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਸਬੰਧਤ ਟੀਮ ਕਾਂਤ ਐਨਕਲੇਵ ਵਿੱਚ ਰਾਜਬੀਰ ਦੇ ਘਰ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਉਸ ਦੇ ਭਤੀਜੇ ਨਵੀਨ ਨੇ ਘਰੇਲੂ ਸਾਮਾਨ ਖਾਲੀ ਕਰਵਾਉਣ ਦੇ ਬਹਾਨੇ ਆਪਣੇ ਕੁਝ ਦੋਸਤਾਂ ਨੂੰ ਬੁਲਾਇਆ ਤੇ ਖੜ੍ਹੀ ਭੀੜ ਨੂੰ ਹਮਲਾ ਕਰਨ ਲਈ ਉਕਸਾਇਆ, ਜਿਸ ਤੋਂ ਬਾਅਦ ਭੀੜ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।
Advertisement
Advertisement
Advertisement
Advertisement