ਭਾਸ਼ਾ ਵਿਭਾਗ ’ਚ ਗਿਆਨਦੀਪ ਮੰਚ ਵੱਲੋਂ ਸਾਹਿਤਕ ਸਮਾਗਮ

ਡਾ. ਅਮਨ ਦਾ ਸਨਮਾਨ ਕਰਦੇ ਹੋਏ ਮੰਚ ਦੇ ਅਹੁਦੇਦਾਰ| -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 19 ਅਗਸਤ
ਇਥੇ ਭਾਸ਼ਾ ਵਿਭਾਗ ਦੇ ਆਡੀਟੋਰੀਅਮ ਵਿੱਚ ਸ਼ਹਿਰ ਦੀ ਪ੍ਰਸਿੱਧ ਸਹਿੱਤਕ ਸੰਸਥਾ ‘ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ’ ਵੱਲੋਂ ਸਾਹਿੱਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਾ. ਗੁਰਵਿੰਦਰ ਅਮਨ (ਰਾਜਪੁਰਾ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਰੋਹ ਦੇ ਆਰੰਭ ਵਿੱਚ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਡਾ. ਗੁਰਵਿੰਦਰ ਅਮਨ ਦੇ ਵਿਅਕਤੀਤਵ ਅਤੇ ਸਾਹਿਤਕ ਪ੍ਰਕਿਰਿਆ ਬਾਰੇ ਸਾਂਝ ਪਾਈ |
ਇਸ ਦੌਰਾਨ ਡਾ. ਅਮਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਮਾਤ-ਭਾਸ਼ਾ ਨੂੰ ਅਦਬੀ ਪੱਖ ਤੋਂ ਪ੍ਰਫੁੱਲਤ ਕਰਨ ਲਈ ਸਾਹਿਤਕ ਵਰਕਸ਼ਾਪਾਂ ਦੀ ਭੂਮਿਕਾ ਨਿਭਾਉਂਦੇ ਹਨ| ਮੰਚ ਦੇ ਪ੍ਰਧਾਨ ਡਾ. ਜੀ.ਐੱਸ. ਆਨੰਦ ਕਿਹਾ ਕਿ ਸਾਹਿਤਕਾਰ ਆਪਣੀ ਕਲਮ ਨਾਲ ਸਮਾਜ ਦੀ ਸਵੱਛਤਾ ਲਈ ਯੋਗਦਾਨ ਪਾਉਂਦੇ ਹਨ| ਸਮਾਗਮ ਵਿੱਚ ਇਨ੍ਹਾਂ ਤੋਂ ਇਲਾਵਾ ਡਾ. ਇਕਬਾਲ ਸੋਮੀਆ, ਕੁਲਵੰਤ ਸਿੰਘ ਨਾਰੀਕੇ ਡੀ.ਐਸ. ਚੰਡੋਕ, ਪ੍ਰੋ. ਸੁਭਾਸ਼ ਸ਼ਰਮਾ ਅਤੇ ਅਤਿੰਦਰਪਾਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਨੇ ਵੀ ਵਿਚਾਰ ਰੱਖੇ | ਰਚਨਾਵਾਂ ਦੇ ਚੱਲੇ ਪ੍ਰਵਾਹ ਵਿੱਚ ਗੁਰਚਰਨ ਪੱਬਾਰਾਲੀ, ਜੋਗਾ ਸਿੰਘ ਧਨੌਲਾ, ਕੈਪ. ਕਿਸ਼ਨ ਧੀਮਾਨ, ਚਹਿਲ ਜਗਪਾਲ, ਜੈ ਸਿੰਘ ਮਠਾੜੂ ਅਤੇ ਜਗਮੋਹਨ ਸਿੰਘ ਬੇਦੀ ਨੇ ਵੀ ਸ਼ਮੂਲੀਅਤ ਕੀਤੀ| ਮੰਚ ਵੱਲੋਂ ਪ੍ਰੋਗਰਾਮ ਦੌਰਾਨ ਡਾ. ਗੁਰਵਿੰਦਰ ਅਮਨ ਦਾ ਸਨਮਾਨ ਵੀ ਕੀਤਾ ਗਿਆ |