‘ਭਾਸ਼ਾਵਾਂ ਨਾਲ ਦੋਸਤੀ’ ਵਿਸ਼ੇ ’ਤੇ ਗੋਸ਼ਟੀ

ਪੱਤਰ ਪ੍ਰੇਰਕ

ਚੰਡੀਗੜ੍ਹ, 20 ਸਤੰਬਰ
ਹਿੰਦੀ ਮਹੀਨਾ ਉਤਸਵ ਦੀ ਛੇਵੀਂ ਕੜੀ ਵਿਚ ਹਿੰਦੀ ਵਿਭਾਗ ਦੇ ‘ਕਹੀ ਅਣਕਹੀ ਵਿਚਾਰ ਮੰਚ’ ਵੱਲੋਂ ਅੱਜ ‘ਭਾਸ਼ਾਵਾਂ ਨਾਲ ਦੋਸਤੀ’ ਵਿਸ਼ੇ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿਚ ਹਿੰਦੀ ਭਾਸ਼ਾ ਤੋਂ ਇਲਾਵਾ ਹੋਰਨਾਂ ਭਾਸ਼ਾ ਵਿਭਾਗਾਂ ਤੋਂ ਵੀ ਮਾਹਿਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਪੰਜਾਬੀ ਵਿਭਾਗ ਤੋਂ ਪ੍ਰੋ. ਯੋਗਰਾਜ, ਅੰਗਰੇਜ਼ੀ ਵਿਭਾਗ ਤੋਂ ਡਾ. ਮੀਨੂੰ ਗੁਪਤਾ ਅਤੇ ਉਰਦੂ ਵਿਭਾਗ ਤੋਂ ਡਾ. ਅਲੀ ਅੱਬਾਸ ਸ਼ਾਮਲ ਹੋਏ। ਵੱਖ-ਵੱਖ ਭਾਸ਼ਾ ਮਾਹਿਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰੇਕ ਭਾਸ਼ਾ ਦੀ ਆਪਣੀ ਸੁੰਦਰਤਾ ਅਤੇ ਤਾਕਤ ਹੁੰਦੀ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ। ਇਸ ਨਾਲ ਸਾਡਾ ਦਾਇਰਾ, ਸਾਡਾ ਵਿਅਕਤਿਤਵ ਅਤੇ ਸਾਡਾ ਮੇਲਜੋਲ ਵੀ ਵਧਦਾ ਹੈ ਅਤੇ ਅਸੀਂ ਦੂਸਰੀਆਂ ਭਾਸ਼ਾਵਾਂ ਵਿਚ ਮੌਜੂਦ ਸਾਹਿਤ ਅਤੇ ਸੱਭਿਆਚਾਰ ਤੋਂ ਵੀ ਜਾਣੂ ਹੋ ਸਕਦੇ ਹਾਂ। ਪ੍ਰੋਗਰਾਮ ਵਿਚ ਸ਼ਾਮਿਲ ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਹਰੇਕ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਭਾਸ਼ਾਵਾਂ ਜੋੜਨ ਦਾ ਕੰਮ ਕਰਦੀਆਂ ਹਨ, ਤੋੜਨ ਦਾ ਨਹੀਂ। ਪ੍ਰੋਗਰਾਮ ਵਿਚ ਵਿਦਿਆਰਥੀਆਂ ਅਤੇ ਖੋਜਾਰਥੀਆਂ ਸੁਅੰਬਦਾ ਅਤੇ ਸ਼ਕੁੰਤਲਾ ਸਮੇਤ ਦੂਸਰੇ ਵਿਭਾਗਾਂ ਦੇ ਸਿੱਖਿਆ ਮਾਹਿਰਾਂ ਵਿਚੋਂ ਪ੍ਰੋ. ਪੰਕਜ ਮਾਲਵੀ, ਪ੍ਰੋ. ਰਣਵੀਰ ਸਿੰਘ, ਡਾ. ਰਾਜੇਸ਼ ਜੈਸਵਾਲ, ਡਾ. ਗੁਰਮੀਤ ਸਿੰਘ, ਪ੍ਰੋ. ਸੱਤਪਾਲ ਸਹਿਗਲ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਬੌਬੀਜਾ ਵੱਲੋਂ ਕੀਤਾ ਗਿਆ।

Tags :