ਭਾਰੀ ਮਾਤਰਾ ’ਚ ਅਲਕੋਹਲ ਬਰਾਮਦ
05:11 AM Apr 14, 2025 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 13 ਅਪਰੈਲ
ਝਬਾਲ ਪੁਲੀਸ ਨੇ ਬੀਤੇ ਕੱਲ੍ਹ ਅੰਮ੍ਰਿਤਸਰ-ਖੇਮਕਰਨ ਸੜਕ ’ਤੇ ਸਥਿਤ ਖੈਰਦੀਨ ਪਿੰਡ ਦੇ ਮੋੜ ਤੋਂ ਕਾਰ ਵਿੱਚੋਂ 2,40,000 ਐੱਮਐੱਲ ਅਲਕੋਹਲ ਬਰਾਮਦ ਕੀਤੀ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ| ਥਾਣਾ ਮੁਖੀ ਅਸ਼ੋਕ ਮੀਨਾ ਨੇ ਅੱਜ ਇੱਥੇ ਦੱਸਿਆ ਕਿ ਪੁਲੀਸ ਨੇ ਖੈਰਦੀਨਕੇ ਪਿੰਡ ਦੇ ਮੋੜ ’ਤੇ ਨਾਕਾ ਲਗਾਇਆ ਹੋਇਆ ਸੀ। ਪੁਲੀਸ ਪਾਰਟੀ ਨੇ ਨਾਕੇ ਵੱਲ ਨੂੰ ਕਾਰ ਆਉਂਦੀ ਦੇਖੀ| ਰੁਕਣ ਦਾ ਇਸ਼ਾਰਾ ਕਰਨ ’ਤੇ ਮੁਲਜ਼ਮ ਕਾਰ ਉੱਥੇ ਛੱਡ ਕੇ ਫਰਾਰ ਹੋ ਗਏ| ਪੁਲੀਸ ਪਾਰਟੀ ਨੇ ਕਾਰ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ ਪਲਾਸਟਿਕ ਦੀਆਂ ਛੇ ਕੇਨੀਆਂ ਵਿੱਚੋਂ ਇਹ 2,40, 000 ਐਮ ਐਲ ਅਲਕੋਹਲ ਬਰਾਮਦ ਕੀਤੀ| ਇਸ ਸਬੰਧੀ ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਇਕ ਕੇਸ ਦਰਜ ਕੀਤਾ ਹੈ|
Advertisement
Advertisement
Advertisement
Advertisement