ਡੱਬਵਾਲੀ: ਪਿੰਡ ਚੌਟਾਲਾ ਦੇ ਪ੍ਰਧਾਨ ਮੰਤਰੀ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਭਾਰਤ ਸਕਾਊਟ ਅਤੇ ਗਾਈਡ ਦੇ ਰਾਸ਼ਟਰੀ ਏਕੀਕਰਨ ਕੈਂਪ ਵਿੱਚ ਡੱਬਵਾਲੀ ਦੇ ਵਿਧਾਇਕ ਅਦਿੱਤਿਆ ਚੌਟਾਲਾ ਬਤੌਰ ਮੁੱਖ ਮਹਿਮਾਨ ਪੁੱਜੇ। ਕੈਂਪ ਵਿੱਚ ਪੀਐਮ ਸ੍ਰੀ ਸਕੂਲ ਗਰਲਜ਼ ਸਕੂਲ ਚੌਟਾਲਾ, ਉੱਤਰ ਪ੍ਰਦੇਸ਼, ਆਸਾਮ, ਹਰਿਆਣਾ ਦੇ ਸਕਾਊਟ ਅਤੇ ਗਾਈਡਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ। ਉਨਾਂ ਆਖਿਆ ਕਿਹਾ ਕਿ ਭਾਰਤ ਸਕਾਊਟ ਦੇ ਸਕਾਰਫ਼ ’ਤੇ ਚੌਟਾਲਾ ਪਿੰਡ ਦਾ ਨਕਸ਼ਾ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਪੰਜ ਰੋਜ਼ਾ ਕੈਂਪ ਵਿੱਚ ਭਾਰਤ ਸਕਾਊਟ ਐਂਡ ਗਾਈਡ ਹਰਿਆਣਾ ਦੇ ਨਿਰਦੇਸ਼ਨ ਹੇਠ ਲਗਾਏ ਕੈਂਪ ਵਿੱਚ ਵੱਖ-ਵੱਖ ਰਾਜਾਂ ਤੋਂ ਕਰੀਬ ਸੰਤ ਸੌ ਸਕਾਊਟ ਅਤੇ ਗਾਈਡ ਪਹਿਰਾਵੇ, ਖਾਣ-ਪਾਣ ਅਤੇ ਸੱਭਿਆਚਾਰ ਨੂੰ ਇੱਕ-ਦੂਸਰੇ ਨਾਲ ਸਾਂਝਾ ਕਰਨ ਲਈ ਪੁੱਜੇ ਹੋਏ ਹਨ।-ਪੱਤਰ ਪ੍ਰੇਰਕ