ਭਾਰਤ ਵਿਕਾਸ ਪਰਿਸ਼ਦ ਨੇ ਵਾਤਾਵਰਨ ਦਿਵਸ ਮਨਾਇਆ
ਰਤੀਆ (ਕੁਲਭੂਸ਼ਨ ਕੁਮਾਰ ਬਾਂਸਲ): ਭਾਰਤ ਵਿਕਾਸ ਪਰਿਸ਼ਦ ਰਤੀਆ ਨੇ ਤਿਰੂਪਤੀ ਸੰਸਥਾਨ ਰਤੀਆ ਵਿੱਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਬੂਟੇ ਲਾਏ। ਇਹ ਸਮਾਗਮ ਵਾਤਾਵਰਨ ਗਤੀਵਿਧੀ ਕੋਆਰਡੀਨੇਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ। ਇਸ ਮੌਕੇ ’ਤੇ ਪ੍ਰਵੀਨ ਗੋਇਲ ਨੂੰ ਮੁੱਖ ਮਹਿਮਾਨ ਵਜੋਂ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਰਤੀਆ ਦੇ ਪ੍ਰਧਾਨ ਰਾਜਕੁਮਾਰ ਸਿੰਗਲਾ ਅਤੇ ਸਾਰੇ ਮੈਂਬਰਾਂ ਨੇ ਯਾਦਗਾਰੀ ਚਿੰਨ੍ਹ ਭੇਟ ਕੀਤਾ। ਪ੍ਰਵੀਨ ਗੋਇਲ ਨੇ ਸੰਦੇਸ਼ ਦਿੱਤਾ ਕਿ ਵਿਸ਼ਵ ਵਾਤਾਵਰਣ ਦਿਵਸ ਦਾ ਉਦੇਸ਼ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ’ਤੇ ਸੂਬਾ ਸੰਗਠਨ ਸਕੱਤਰ ਰਵਿੰਦਰ ਮਹਿਤਾ ਨੇ ਕਿਹਾ ਕਿ ਸਾਨੂੰ ਮਿਲ ਕੇ ਧਰਤੀ ਨੂੰ ਬਚਾਉਣਾ ਹੈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਦੇ ਸਰਪ੍ਰਸਤ ਡਾ. ਨਰੇਸ਼ ਗੋਇਲ, ਸੂਬਾ ਸੰਗਠਨ ਸਕੱਤਰ ਰਵਿੰਦਰ ਮਹਿਤਾ, ਪ੍ਰਧਾਨ ਰਾਜਕੁਮਾਰ ਸਿੰਗਲਾ, ਸਕੱਤਰ ਲੋਕੇਸ਼ ਖੁਰਾਨਾ, ਵਿੱਤ ਸਕੱਤਰ ਸੌਰਭ ਗੋਇਲ, ਵਾਤਾਵਰਣ ਗਤੀਵਿਧੀ ਕੋਆਰਡੀਨੇਟਰ ਗੁਰਵਿੰਦਰ ਸਿੰਘ, ਪ੍ਰੈਸ ਸਕੱਤਰ ਪ੍ਰਦੀਪ ਬਾਂਸਲ, ਧਰਮਵੀਰ ਲਲਿਤ, ਸੁਸ਼ੀਲ ਜੈਨ, ਅਸ਼ੋਕ ਮਦਾਨ, ਰਿਪਨ ਮੰਗਲਾ, ਰਮੇਸ਼ ਤਨੇਜਾ ਮੌਜੂਦ ਸਨ।