ਭਾਰਤ ਨੇ ਏਸ਼ਿਆਈ ਸਕੁਐਸ਼ ਚੈਂਪੀਅਨਸ਼ਿਪ ’ਚ ਤਿੰਨ ਖ਼ਿਤਾਬ ਜਿੱਤੇ
03:53 AM Jun 27, 2025 IST
Advertisement
ਕੁਆਲਾਲੰਪੁਰ, 26 ਜੂਨ
Advertisement
ਇੱਥੇ ਖੇਡੀ ਜਾ ਰਹੀ ਦੂਜੀ ਏਸ਼ਿਆਈ ਸਕੁਐਸ਼ ਡਬਲਜ਼ ਚੈਂਪੀਅਨਸ਼ਿਪ ’ਚ ਭਾਰਤ ਨੇ ਪੁਰਸ਼, ਮਹਿਲਾ ਤੇ ਮਿਕਸਡ ਵਰਗ ਦੇ ਤਿੰਨੋ ਖਿਤਾਬ ਆਪਣੇ ਨਾਂ ਕੀਤੇ ਹਨ। ਅਭੈ ਸਿੰਘ ਤੇ ਵੇਲਾਵਨ ਸੇਂਥਿਲ ਕੁਮਾਰ ਦੀ ਪੁਰਸ਼ ਜੋੜੀ ਨੇ ਪਾਕਿਸਤਾਨ ਦੇ ਨੂਰ ਜਮਾਂ ਤੇ ਨਾਸਿਰ ਇਕਬਾਲ ਨੂੰ ਹਰਾਇਆ। ਭਾਰਤੀ ਜੋੜੀ ਆਪਣਾ ਪਹਿਲਾ ਸੈੱਟ ਹਾਰ ਗਈ ਪਰ ਉਨ੍ਹਾਂ ਖੇਡ ਵਿਚ ਵਾਪਸੀ ਕਰਦਿਆਂ 2-1 ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ 88 ਮਿੰਟ ਚੱਲੇ ਮੈਚ ਵਿਚ ਆਪਣੇ ਵਿਰੋਧੀਆਂ ਨੂੰ 9-11, 11-5 ਤੇ 11-5 ਨਾਲ ਹਰਾਇਆ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿਚ ਹਾਂਗਕਾਂਗ ਦੇ ਚਿ ਹਿਮ ਵੌਂਗ ਤੇ ਮਿੰਗ ਹੌਂਗ ਟਾਂਗ ਨੂੰ ਹਰਾ ਕੇ ਫਾਈਨਲ ਵਿਚ ਦਾਖਲਾ ਹਾਸਲ ਕੀਤਾ ਸੀ।
Advertisement
Advertisement
ਮਹਿਲਾ ਡਬਲਜ਼ ਫਾਈਨਲ ਵਿਚ ਭਾਰਤ ਦੀ ਜੋਸ਼ਨਾ ਚਿਨੰਪਾ ਤੇ ਅਨਾਹਤ ਸਿੰਘ ਦੀ ਜੋੜੀ ਨੇ ਮਲੇਸ਼ੀਆ ਦੀ ਆਇਨਾ ਅਮਾਨੀ ਤੇ ਜਿਨ ਯਿੰਗ ਨੂੰ 2-1 ਨਾਲ ਹਰਾਇਆ। ਦੂਜੇ ਪਾਸੇ ਮਿਕਸਡ ਵਰਗ ਵਿਚ ਅਭੈ ਤੇ ਅਨਾਹਤ ਦੀ ਜੋੜੀ ਨੇ ਮਲੇਸ਼ੀਆ ਦੇ ਰਾਸ਼ੇਲ ਅਰਨਾਲਡ ਤੇ ਅਮੀਸ਼ੇਨਰਾਜ ਚੰਦਾਰਨ ਨੂੰ 2-0 ਨਾਲ ਹਰਾਇਆ। ਪੀਟੀਆਈ
Advertisement