ਭਾਰਤ ਦੇ ਛੇ ਮੁੱਕੇਬਾਜ਼ ਸੈਸ਼ੇਲਜ਼ ਨੈਸ਼ਨਲ ਡੇਅ ਟੂਰਨਾਮੈਂਟ ਦੇ ਫਾਈਨਲ ’ਚ
04:31 AM Jun 23, 2025 IST
Advertisement
ਮਾਹੇ (ਸੈਸ਼ੇਲਜ਼): ਭਾਰਤ ਦੇ ਛੇ ਮੁੱਕੇਬਾਜ਼ਾਂ ਨੇ ਸੈਸ਼ੇਲਜ਼ ਨੈਸ਼ਨਲ ਡੇਅ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕਜ਼ਾਖਸਤਾਨ ਵਿੱਚ ਐਲੋਰਡਾ ਕੱਪ ਖੇਡ ਚੁੱਕੇ ਉੱਤਰ ਪ੍ਰਦੇਸ਼ ਦੇ ਆਦਿਤਿਆ ਪ੍ਰਤਾਪ (65 ਕਿਲੋਗ੍ਰਾਮ) ਨੇੇ ਤੀਜੇ ਗੇੜ ਵਿੱਚ ਸਥਾਨਕ ਮੁੱਕੇਬਾਜ਼ ਜੋਵਾਨੀ ਬੁਜ਼ਿਨ ਨੂੰ ਆਰਐੱਸਸੀ (ਰੈਫਰੀ ਵੱਲੋਂ ਮੁਕਾਬਲਾ ਰੋਕਿਆ ਜਾਣਾ) ਰਾਹੀਂ ਹਰਾਇਆ। ਨੈਸ਼ਨਲ ਕੰਬਾਈਂਡ ਫਾਈਨਲਜ਼ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਨੀਰਜ (75 ਕਿਲੋਗ੍ਰਾਮ) ਨੇ ਵੀ ਆਰਐੱਸਸੀ ਰਾਹੀਂ ਦੂਜੇ ਗੇੜ ਵਿੱਚ ਜਿੱਤ ਦਰਜ ਕੀਤੀ। -ਪੀਟੀਆਈ
Advertisement
Advertisement
Advertisement
Advertisement